ਪੁਲ ਕੰਜਰੀ
ਇਹ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਇਆ ਗਿਆ ਇਕ ਹੋਰ ਵਿਰਾਸਤੀ ਦ੍ਰਿਸ਼ ਹੈ ਜਿਸ ਦੇ ਆਲੇ ਦੁਆਲੇ ਬਹੁਤ ਸਾਰੀਆਂ ਕਥਾਵਾਂ ਘੁੰਮਦੀਆਂ ਹਨ ।ਪੁਲ ਕੰਜਰੀ ਅੰਮ੍ਰਿਤਸਰ ਅਤੇ ਲਾਹੌਰ ਦੋਵਾਂ ਤੋਂ ਪੈਂਤੀ ਕਿਲੋਮੀਟਰ ਦੀ ਦੂਰੀ ਤੇ ਹੈ ;ਮਹਾਰਾਜਾ ਰਣਜੀਤ ਸਿੰਘ ਇੱਥੇ ਆਪਣੀ ਬਾਰਾਂਦਰੀ ਵਿੱਚ ਆਰਾਮ ਕਰਿਆ ਕਰਦੇ ਸਨ ਜਦੋਂ ਕਦੀ ਉਹ ਆਪਣੀਆਂ ਗਤੀਵਿਧੀਆਂ ਕਰਦੇ ਇੱਥੋਂ ਲੰਘਦੇ ਸਨ ।ਖ਼ਤਮ ਹੋ ਗਏ ਇੱਕ ਕਿੱਲੇ, ਬਾਓਲੀ ਦੇ ਬਾਵਜੂਦ ਇਸ ਵਿਰਾਸਤ ਦਾ ਇੱਕ ਮੰਦਰ, ਇੱਕ ਗੁਰਦੁਆਰਾ ਅਤੇ ਇੱਕ ਮਸਜਿਦ ਹੈ ਜਿਹੜੇ ਮਹਾਰਾਜਾ ਦੇ ਨਿਰਪੱਖ ਰਾਜ ਬਾਰੇ ਦੱਸਦੇ ਹਨ। ਮਕਬਰੇ ਦੇ ਇੱਕ ਕਿਨਾਰੇ ਤੇ ਹਿੰਦੂਆਂ ਦੀਆਂ ਹੱਥ ਲਿਖਤਾਂ ਵੀ ਮਿਲਦੀਆਂ ਹਨ ।
ਫ਼ੋਟੋ ਗੈਲਰੀ
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
ਪੂਲ ਕੰਜਰੀ ਤੋਂ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਹਵਾਈ ਅੱਡੇ ਦੀ ਦੂਰੀ 40 ਕਿਲੋਮੀਟਰ ਹੈ।
ਰੇਲਗੱਡੀ ਰਾਹੀਂ
ਅਟਾਰੀ ਰੇਲਵੇ ਸਟੇਸ਼ਨ ਤੋਂ ਪੂਲ ਕੰਜਰੀ ਦੀ ਦੂਰੀ 4 ਕਿਲੋਮੀਟਰ ਹੈ।
ਸੜਕ ਰਾਹੀਂ
ਬੱਸ ਸਟੈਂਡ ਅਟਾਰੀ ਤੋਂ ਪੂਲ ਕੰਜਰੀ ਦੀ ਦੂਰੀ 300 ਮੀਟਰ ਹੈ।