ਬੰਦ ਕਰੋ

ਸਰਵ ਸਿੱਖਿਆ ਅਭਿਆਨ

ਸੰਖੇਪ ਵਿਵਰਨ:ਮਿਡ—ਡੇ—ਮੀਲ ਸਕੀਮ ਭਾਰਤ ਸਰਕਾਰ ਦਾ ਇੱਕ ਫਲੈਗਛਿੱਪ ਪ੍ਰੋਗਰਾਮ ਹੈ ਜਿਹੜਾ ਸੂਬਾ ਸਰਕਾਰ ਨਾਲ ਮਿਲ ਕੇ ਲਾਗੂ ਕੀਤਾ ਗਿਆ ਹੈ। ਇਸ ਸਕੀਮ ਦੇ ਵਿੱਚ ਪ੍ਰਾਇਮਰੀ ਕਲਾਸ ਦੇ ਪਹਿਲੀ ਤੋ ਪੰਜਵੀ ਦੇ ਵਿਦfਆਰਥੀ ਅਤੇ ਛੇਵੀ ਤੋ ਅੱਠਵੀ ਦੇ ਵਿਦਿਆਰਥੀ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਮਿਡ—ਡੇ—ਮੀਲ ਦਿੱਤਾ ਜਾਂਦਾ ਹੈ। ਕੁੱਕ—ਕਮ—ਹੈਲਪਰ ਹਰ ਇੱਕ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕੰਮ ਕਰ ਰਹੇ ਹਨ ਜਿਹੜੇ ਬੱਚਿਆਂ ਨੂੰ ਵਧੀਆ ਅਤੇ ਪੌਸ਼ਟਿਕ ਖਾਣਾ ਬਣਾ ਕੇ ਦਿੰਦੇ ਹਨ। ਸਕੂਲ ਪੱਧਰ ਤੇ ਮਿਡ—ਡੇ—ਮੀਲ ਕੁੱਕ ਦੁਆਰਾ ਬਣਾਇਆ ਤੇ ਵਰਤਾਇਆ ਜਾਂਦਾ ਹੈ। ਮਿਡ—ਡੇ—ਮੀਲ ਨੂੰ ਚੈੱਕ ਸਕੂਲ ਟੀਚਰ, ਐਸ ਐਮ ਸੀ ਮੈਂਬਰ, ਜਿ਼ਲ੍ਹਾ ਸਿੱਖਿਆ ਅਫ਼ਸਰ(ਐਸਿੱ), ਉੱਪ—ਜਿ਼ਲ੍ਹਾ ਸਿੱਖਿਆ ਅਫ਼ਸਰ(ਐਸਿੱ), ਸਹਾਇਕ ਬਲਾਕ ਮੈਨੇਜਰਾਂ ਦੁਆਰਾ ਕੀਤਾ ਜਾਂਦਾ ਹੈ।

ਲੜੀ ਨੰ: ਦਿਨ ਮੀਨੂ
1 ਸੋਮਵਾਰ ਰੋਟੀ ਅਤੇ ਦਾਲ(ਹਰੀਆਂ ਸਬਜੀਆਂ ਮਿਲਾ ਕੇ)
2 ਮੰਗਲਵਾਰ ਖਿਚੜੀ(ਦਾਲ ਅਤੇ ਮੌਸਮੀ ਸਬਜੀਆਂ ਮਿਲਾ ਕੇ) ਅਤੇ ਖੀਰ(ਸਵੀਟ ਡਿਸ਼)
3 ਬੁੱਧਵਾਰ ਰੋਟੀ ਅਤੇ ਕਾਲੇ ਚਨੇ(ਆਲੂ ਮਿਲਾ ਕੇ)
4 ਵੀਰਵਾਰ ਚਾਵਲ ਅਤੇ ਕੜੀ(ਆਲੂ ਅਤੇ ਪਕੌੜਾ ਮਿਲਾ ਕੇ)
5 ਸ਼ੁੱਕਰਵਾਰ ਮੌਸਮੀ ਸਬਜ਼ੀ ਅਤੇ ਰੋਟੀ
6 ਸ਼ਨੀਵਾਰ ਰੋਟੀ ਅਤੇ ਦਾਲ(ਹਰੀਆਂ ਸਬਜੀਆਂ ਮਿਲਾ ਕੇ)

ਖਾਣਾ ਦੇਣ ਦਾ ਸਮਾਂ:ਮਿਡ—ਡੇ—ਮੀਲ ਆਮ ਤੌਰ ਤੇ ਅੱਧੀ ਛੁੱਟੀ ਦੇ ਸਮੇ ਗਰਮੀਆਂ ਵਿੱਚ 11.30 ਵਜੇ ਸਵੇਰ ਦੇ ਸਮੇ ਅਤੇ ਸਰਦੀਆਂ ਵਿੱਚ 12.30 ਵਜੇ ਦੁਪਹਿਰ ਦੇ ਸਮੇ ਦਿੱਤਾ ਜਾਂਦਾ ਹੈ।

ਫੂਡਗਰੇਨ ਅਤੇ ਕੁਕਿੰਗ ਕਾਸਟ: ਫੂਡਗਰੇਨ 100 ਗ੍ਰਾਮ ਹਰ ਇੱਕ ਬੱਚੇ ਨੂੰ ਪ੍ਰਾਇਮਰੀ ਸਕੂਲ ਵਿੱਚ ਪਹਿਲੀ ਤੋ ਪੰਜਵੀ ਤੱਕ ਅਤੇ 150 ਗ੍ਰਾਮ ਹਰ ਇੱਕ ਬੱਚੇ ਨੂੰ ਅੱਪਰ—ਪ੍ਰਾਇਮਰੀ ਸਕੂਲ ਵਿੱਚ ਛੇਵੀ ਤੋ ਅੱਠਵੀ ਤੱਕ ਹਰ ਦਿਨ ਦਿੱਤਾ ਜਾਂਦਾ ਹੈ।

ਰਾਸ਼ਟਰੀ ਬਾਲ ਸਿ਼ਕਸਾ ਕਾਰੀਆਕ੍ਰਮ:ਰਾਸ਼ਟਰੀ ਬਾਲ ਸਿ਼ਕਸਾ ਕਾਰੀਆਕ੍ਰਮ ਅਧੀਨ ਮਾਈਕ੍ਰੋ ਨੂਟਰਿਟਸ, ਵੀਟਾਮਨਸ—ਏ, ਡੀ—ਵਾਰਮਿੰਗ ਦਵਾਈ, ਆਇਰਨ ਅਤੇ ਆਇਰਨ ਫੋਲਿਕ ਐਸਿੰਡ ਹੈਲਥ ਡਿਪਾਰਟਮੈਨਟ ਦੁਆਰਾ ਦਿੱਤੀ ਜਾਂਦੀ ਹੈ। ਇਸ ਤੋ ਇਲਾਵਾ ਜਿਹਨਾਂ ਬੱਚਿਆਂ ਨੂੰ ਵੇਖਣ ਵਿੱਚ ਮੁਸ਼ਕਿਲ ਆਉਂਦੀ ਹੈ ਉਹਨਾਂ ਨੂੰ ਐਨਕਾਂ ਹੈਲਥ ਡਿਪਾਰਟਮੈਨਟ ਵੱਲੋ ਦਿੱਤੀਆਂ ਜਾਂਦੀਆਂ ਹਨ।

ਮੁਫਤ ਪਾਠ ਪੁਸਤਕਾਂ:

ਜ਼ਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਸਾਰੇ ਸਰਕਾਰੀ/ਏਡਿਡ ਪ੍ਰਾਇਮਰੀ ਅਤੇ ਅੱਪਰ-ਪ੍ਰਾਇਮਰੀ ਸਕੂਲਾਂ ਵਿੱਚ ਪਹਿਲੀ ਤੋਂ ਬਾਰਵੀਂ ਜਮਾਤ ਵਿੱਚ ਪੜਦੇ ਸਾਰੇ ਬੱਚਿਆਂ ਨੂੰ ਜਿਸ ਦੀ ਕੁੱਲ ਗਿਣਤੀ 2,03,550 ਹੈ, ਨੂੰ ਮੁੱਫਤ ਪਾਠ-ਪੁਸਤਕਾਂ ਸਰਵ ਸਿੱਖਿਆ ਅਭਿਆਨ ਅਤੇ ਭਲਾਈ ਵਿਭਾਗ ਵੱਲੋਂ ਮਿਲ ਕੇ ਦਿੱਤੀਆਂ ਜਾਂਦੀਆ ਹਨ । ਸਰਵ ਸਿੱਖਿਆ ਅਭਿਆਨ ਵੱਲੋਂ ਨਾਨ-ਐਸ.ਸੀ ਬੱਚਿਆਂ ਨੂੰ ਅਤੇ ਭਲਾਈ ਵਿਭਾਗ ਵੱਲੋਂ ਐਸ.ਸੀ ਬੱਚਿਆ ਨੂੰ ਪਾਠ-ਪੁਸਤਕਾਂ ਦਿੱਤੀਆ ਜਾਦੀਆਂ ਹਨ । ਇਸ ਸਾਲ ਵਿੱਚ ਵੀ ਪ੍ਰਾਇਮਰੀ ਅਤੇ ਅੱਪਰ-ਪ੍ਰਾਇਮਰੀ ਸਕੂਲਾਂ ਵਿੱਚ ਪੜਦੇ ਪਹਿਲੀ ਤੋਂ ਬਾਰਵੀਂ ਜਮਾਤ ਦੇ ਬੱਚਿਆਂ ਨੂੰ ਪਾਠ-ਪੁਸਤਕਾਂ ਦਿੱਤੀਆ ਗਈਆ ਹਨ ।

ਮੁਫਤ ਵਰਦੀਆਂ:

ਸਰਵ ਸਿੱਖਿਆ ਅਭਿਆਨ ਅਧੀਨ ਸਮੂਹ ਸਰਕਾਰੀ ਸਕੂਲਾਂ ਵਿੱਚ ਜਮਾਤ ਪਹਿਲੀ ਤੋਂ ਅਠਵੀਂ ਤੱਕ ਪੜ੍ਹਦੀਆਂ ਸਾਰੀਆਂ ਲੜਕੀਆਂ, ਐਸ.ਸੀ. ਲੜਕੇ ਅਤੇ ਬੀ.ਪੀ.ਐਲ ਲੜਕਿਆਂ ਨੂੰ 400 ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ ਸਬੰਧਤ ਸਕੂਲ ਮੈਨਜਮੈਂਟ ਕਮੇਟੀਆਂ ਵੱਲੋਂ ਵਰਦੀਆਂ ਮੁਹਇਆ ਕਰਵਾਈਆਂ ਜਾਂਦੀਆਂ ਹਨ। ਜਿਸ ਵਿੱਚ ਲੜ੍ਹਕੀਆਂ ਨੂੰ ਕਮੀਜ਼, ਸਲਵਾਰ ਤੇ ਦੁਪੱਟਾ (1 ਜੋੜ੍ਹਾ), 1 ਗਰਮ ਸਵੈਟਰ, ਬੂਟ ਅਤੇ ਜੁਰਾਬਾਂ (1 ਜੋੜ੍ਹਾ) ਅਤੇ ਲੜ੍ਹਕਿਆਂ ਨੂੰ ਕਮੀਜ਼ ਅਤੇ ਪੈਂਟ, ਸਿੱਖ ਲੜਕਿਆਂ ਲਈ ਪਟਕਾ ਅਤੇ ਬਾਕੀ ਲੜਕਿਆਂ ਲਈ ਗਰਮ ਟੋਪੀ, 1 ਗਰਮ ਸਵੈਟਰ, ਬੂਟ ਅਤੇ ਜੁਰਾਬਾਂ (1 ਜੋੜ੍ਹਾ)। ਸਾਲ 2017-18 ਦੋਰਾਨ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਵਿੱਚ ਪੜ੍ਹਦੇ ਬੱਚਿਆਂ ਨੂੰ 400/- ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ ਸਬੰਧਤ ਸਕੂਲ ਮੈਨਜਮੈਂਟ ਵੱਲੋਂ ਵਰਦੀਆਂ ਮੁਹਇਆ ਕਰਵਾਈਆਂ ਗਈਆਂ ਜਿਸ ਵਿੱਚ 39192 ਲੜਕੀਆਂ 32986 ਐਸ.ਸੀ. ਲੜਕੇ 4891 ਬੀ.ਪੀ.ਐਲ. ਲੜਕੇ (ਕੁੱਲ 77069) ਨੂੰ ਵਰਦੀਆਂ ਮੁਹਇਆ ਕਰਵਾਈਆਂ ਗਈਆਂ। ਜਿਸ ਦਾ ਖਰਚਾ 3,08,27,600/- ਰੁਪਏ ਹੈ।

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਭੂਮਿਕਾ

ਪ੍ਰਾਇਮਰੀ ਸਿੱਖਿਆ ਵਿਦਿਆਰਥੀ ਜੀਵਨ ਦੀ ਮਜੂਬਤ ਨੀਂਹ ਦੀ ਉਸਾਰੀ ਦਾ ਅਧਾਰ ਹੁੰਦੀ ਹੈ ਤਾਂ ਕਿ ਵਿਦਿਆਰਥੀ ਆਪਣੀ ਜਿੰਦਗੀ ਵਿੱਚ ਚੰਗੇ ਤਰੀਕੇ ਨਾਲ ਅੱਗੇ ਵੱਧ ਸਕੇ । ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਗਾਰਾਮ ਦਾ ਮਨੋਰਥ ਪੱਛੜੇ ਬੱਚਿਆ ਨੂੰ ਹੁਸ਼ਿਆਰ ਬੱਚਿਆ ਦੇ ਬਰਾਬਰ ਅੱਗੇ ਲੈ ਕੇ ਜਾਣਾ ਹੈ ਤਾਂ ਕਿ ਉਹਨਾਂ ਨੂੰ ਹੁਸ਼ਿਆਰ ਬੱਚਿਆ ਦੇ ਬਰਾਬਰ ਲਿਆਂਦਾ ਜਾ ਸਕੇ । ਪ੍ਰਾਇਮਰੀ ਸਿੱਖਿਆ ਅੰਦਰ ਨਵੀਆਂ ਪਹਿਲ ਕਦਮੀਆਂ ਦਾ ਆਗਾਜ਼ ਹੋਇਆ ਹੈ । ਨਵੀਆਂ ਤਕਨੀਕਾਂ ਨਾਲ ਬੱਚਿਆ ਨੂੰ ਸਿੱਖਿਆ ਪ੍ਰਦਾਨ ਕਰਨਾ ਹੈ

ਸਿੱਖਿਆ ਵਿਭਾਗ ਲੋਕਲ ਬਾਡੀ ਐਸ.ਐਸ.ਏ ਕੁੱਲ ਸਕੂਲ
805 0 26 831

ਜ਼ਿਲ੍ਹਾ ਅੰਮ੍ਰਿਤਸਰ ਦੇ ਕੁੱਲ ਸਿੱਖਿਆ ਬਲਾਕ-17

ਕਲੱਸਟਰ -99

ਏਜੰਡਾ:

  • ਪੰਜਾਬੀ, ਮਾਂ ਬੋਲੀ ਅਤੇ ਪਹਿਲੀ ਭਾਸ਼ਾ ਹੋਣ ਕਰਕੇ ਹਰੇਕ ਬੱਚੇ ਨੂੰ ਜਮਾਤ ਅਨੁਸਾਰ ਪੰਜਾਬੀ ਭਾਸ਼ਾ ਸੁਣਨ, ਬੋਲਣ, ਪੜ੍ਹਨ ਅਤੇ ਲਿਖਣ ਦੀ ਮੁਹਾਰਿਤ ਹਾਸਿਲ ਕਰਵਾਉਣ ਦੀ ਕੋਸ਼ਿਸ਼ ਇਸ ਪ੍ਰੋਜੈਕਟ ਅਧੀਨ ਕੀਤੀ ਜਾਵੇਗੀ ।
  • ਗਣਿਤ ਵਿੱਚ ਬੱਚਿਆ ਨੂੰ ਜਮਾਤ ਅਨੁਸਾਰ ਪਹਾੜਿਆਂ ਅਤੇ ਗਣਿਤ ਦੀਆ ਮੁੱਢਲੀਆ ਧਾਰਨਾਵਾਂ ਸਿਖਾਉਣ ਪੱਖੋ ਉਸ ਨੂੰ ਵਿਵਹਾਰਕ ਗਣਿਤ ਨਾਲ ਵੀ ਇਸ ਪ੍ਰੋਜੈਕਟ ਅਧੀਨ ਕੰਮ ਕੀਤਾ ਜਾਵੇਗਾ ।
  • ਅੰਗਰੇਜ਼ੀ ਵਿਸ਼ੇ ਵਿੱਚ ਵੀ ਇਸ ਪ੍ਰੋਜੈਕਟ ਵਿੱਚ ਮੋਖਿਕ ਪੱਖ ਤੇ ਖਾਸ ਜੋਰ ਦਿੱਤਾ ਜਾਵੇਗਾ ਅਤੇ ਹਿੰਦੀ ਭਾਸ਼ਾ ਸਿਲੇਬਸ ਅਨੁਸਾਰ ਪੜ੍ਹਨ ਲਿਖਣ ਦੀ ਬੱਚੇ ਨੂੰ ਮੁਹਾਰਤ ਹਾਸਿਲ ਕਰਵਾਈ ਜਾਵੇਗੀ ।
  • ਬੱਚਿਆ ਨੂੰ ਸਿਲੇਬਸ ਦੇ ਨਾਲ ਨਾਲ ਰੀਡਿੰਗ ਸੈਲ (ਮਿੰਨੀ ਲਾਇਬਰੇਰੀ) ਦੀਆਂ ਕਿਤਾਬਾਂ ਪੜ੍ਹਨ ਦੀ ਆਦਤ ਵੀ ਪਾਈ ਜਾਵੇਗੀ ਅਤੇ ਕੋਸ਼ਿਸ਼ ਵੀ ਰਹੇਗੀ ਕਿ ਬੱਚੇ ਵੀ ਇਹਨਾਂ ਕਿਤਾਬਾਂ ਨੂੰ ਪੜ੍ਹ ਕੇ ਆਪਣੇ ਵਿਚਾਰਾਂ ਨੂੰ ਆਪਣੀਆਂ iਲ਼ਖਤਾ (ਕਵਿਤਾ,ਕਹਾਣੀਆ, ਗੀਤ,ਨਾਟਕ) ਆਦਿ ਰਾਹੀਂ ਪ੍ਰਗਟਾਉਣ ।
  • ਬੱਚੇ ਦੀ ਸਿਹਤ ਅਤੇ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ।
  • ਇਹ ਪ੍ਰੋਜੇਕਟ ਪੂਰਨ ਤੌਰ ਤੇ ਐਕਟੀਵਿਟੀ ਬੇਸਡ ਲਰਨਿੰਗ ਪ੍ਰੋਗਾਰਾਮ ਤਹਿਤ ਰਹੇਗਾ ।
  • ਜਿਸ ਦਾ ਸਿੱਧਾ ਸਬੰਧ ਸਿਲੇਬਸ, ਸਿਹਤ, ਖੇਡਾਂ ਤੇ ਬੱਚੇ ਦੇ ਲਗਾਤਾਰ ਮੁਲਾਂਕਣ ਨਾਲ ਰਹੇਗਾ ।
  • ਹਰ ਬੱਚੇ ਦੀ ਮੁੱਢਲੀ, ਮੱਧਵਰਤੀ ਅਤੇ ਅੰਤਿਮ ਜਾਂਚ ਕੀਤੀ ਜਾਵੇਗੀ ।
  • ਇਸ ਦੇ ਨਿਰਧਾਰਤ ਟੀਚਿਆਂ, ਪੜ੍ਹਨ ਸਮੱਗਰੀ ਅਤੇ ਸਹਾਇਕ ਸਮੱਗਰੀ ਦੇ ਰਿਵਿਊ ਲਈ ਇੱਕ ਰਿਸੋਰਸ ਗੱਰੁਪ ਤਿਆਰ ਕੀਤਾ ਜਾਵੇਗਾ ।
  • ਜਿਸ ਵਿੱਚ ਚੰਗੇ ਅਤੇ ਤਜਰਬੇਕਾਰ ਅਧਿਆਪਕ ਮੈਂਬਰ ਹੋਣਗੇ ।
  • ਅਧਿਆਪਕਾਂ ਦੀ ਟੇ੍ਰਨਿਗਾਂ, ਗਤੀਵਿਧੀਆਂ ਅਧਾਰਤ ਹੋਣਗੀਆਂ ਅਤੇ ਟੇ੍ਰਨਿੰਗ ਨੂੰ ਵਰਕਸ਼ਾਪ ਅਧਾਰਤ ਕੀਤਾ ਜਾਵੇਗਾ ।
  • ਬੱਚਿਆ ਦੇ ਮਨੋਵਿਗਿਆਨ ਅਨੁਸਾਰ ਹੀ ਅਧਿਆਪਕਾਂ ਨੂੰ ਟੇ੍ਰਨਿੰਗ ਦਿੱਤੀ ਜਾਵੇਗੀ ।
  • ਚੋਥੀ ਅਤੇ ਪੰਜਵੀਂ ਜਮਾਤ ਦੇ ਪਾਠ-ਕ੍ਰਮ ਨੂੰ ਟੀ.ਐਲ.ਐਮ ਪ੍ਰੋਜੈਕਟ ਅਧਾਰਤ, ਅਸਾਇਨਮੈਂਟ ਅਤੇ ਜਮਾਤੀ ਕ੍ਰਿਆਵਾਂ ਨੂੰ ਕਰਨ ਦੀ ਪਹਿਲ ਤੇ ਜੋਰ ਦਿੱਤਾ ਜਾਵੇਗਾ।
  • ਬੱਚਿਆ ਨੂੰ ਖੇਡ ਦੀ ਵਿਧੀ ਰਾਹੀਂ ਸਿੱਖਣ ਤੇ ਜ਼ੋਰ ਦਿੱਤਾ ਜਾਵੇਗਾ ।
  • ਚੰਗੀ ਕਾਰਗੁਜ਼ਾਰੀ ਵਾਲੇ ਸਕੂਲਾਂ ਅਤੇ ਅਧਿਆਪਕਾਂ ਲਈ ਸਨਮਾਨ ਪੱਤਰ ਦਿੱਤੇ ਜਾਣਗੇ ।
  • ਮਲਟੀਮੀਡਿਆ ਨੂੰ ਪਾਠ-ਕ੍ਰਮ ਵਿੱਚ ਸ਼ਾਮਲ ਕੀਤਾ ਜਾਵੇਗਾ ।
  • ਇਸ ਪ੍ਰੋਗਾਰਾਮ ਤਹਿਤ ਲੋਕਾਂ ਨੂੰ ਜਾਗਰੂਕ ਕਰਕੇ ਅਤੇ ਇਸ ਵਿੱਚ ਲੋਕਾਂ ਦੀ ਸਮੂਲੀਅਤ ਲਈ ਮਹਿੰਮ ਚਲਾਈ ਜਾਵੇਗੀ ।
  • ਵਿਸ਼ੇਸ਼ ਕਰਕੇ ਮਾਪੇ ਅਧਿਆਪਕ ਮਿਲਣੀ ਨੂੰ ਨਵੇ ਸਿਰੇ ਤੋਂ ਵਿਉਂਤਿਆ ਜਾਵੇਗਾ ।
  • ਬਲਾਕ ਵਿੱਚ ਸਮਾਰਟ ਸਕੂਲ ਬਣਾਉਣ ਦਾ ਏਜੰਡਾ ਰਹੇਗਾ ਅਤੇ ਹਰ ਸਾਲ ਇਹਨਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ ।
  • ਸਕੂਲ, ਕਲੱਸਟਰ, ਬਲਾਕ, ਜਿਲ੍ਹਾ ਅਤੇ ਸਟੇਟ ਪੱਧਰ ਤੇ ਬੱਚਿਆ ਦੇ ਵੱਖ-ਵੱਖ ਮੁਕਾਬਲੇ ਕਰਵਾਉਣ ਲਈ ਬੱਚਿਆਂ ਨੂੰ ਸਮੇ ਦੇ ਹਾਣੀ ਬਣਨ ਦਾ ਮੋਕਾ ਅਤੇ ਉਸ ਦੇ ਉਭਰਨ ਲਈ ਮੰਚ ਮੁਹੱਇਆ ਕਰਵਾਇਆ ਜਾਵੇਗਾ ।
  • ਸਕੂਲ ਦਾ ਸੁਖਾਵਾਂ ਵਾਤਾਵਰਨ ਸਿਰਜ ਕੇ ਬੱਚਿਆਂ ਦੀ ਗੈਰਹਾਜ਼ਰ ਹੋਣ ਦੀ ਪ੍ਰਵਿਰਤੀ ਨੂੰ ਰੋਕਿਆ ਜਾਵੇਗਾ ।

ਮੁਫਤ ਅਤੇ ਲਾਜਮੀ ਸਿੱਖਿਆ ਦੇ ਅਧਿਕਾਰ ਦਾ ਐਕਟ, 2009 ਅਨੁਸਾਰ

ਉਚਿਤ ਸਰਕਾਰ ਜਾਂ ਸਥਾਨਕ ਅਥਾਰਟੀ ਦੁਆਰਾ ਸਥਾਪਿਤ, ਮਾਲਕੀਅਤ ਅਧੀਨ, ਜਾਂ ਕੰਟਰੋਲ ਅਧੀਨ ਸਕੂਲਾਂ ਨੂੰ ਛੱਡ ਕੇ ਇਸ ਐਕਟ ਦੇ ਲਾਗੂ ਹੋਣ ਤੋਂ ਬਾਅਦ ਕੋਈ ਵੀ ਸਕੂਲ, ਨਿਰਧਾਰਤ ਅਥਾਰਟੀ ਪਾਸੋਂ ਨਿਰਧਾਰਤ ਤਰੀਕੇ ਨਾਲ ਪ੍ਰਤੀਬੇਨਤੀ ਕਰਕੇ ਮਾਨਤਾ ਪ੍ਰਾਪਤੀ ਪ੍ਰਮਾਣਪੱਤਰ ਲਏ ਬਿਨ੍ਹਾਂ ਸਥਾਪਿਤ ਨਹੀਂ ਕੀਤਾ ਜਾ ਸਕਦਾ ਜਾਂ ਕੰਮ ਨਹੀਂ ਕਰ ਸਕਦਾ। ਕੋਈ ਵਿਅਕਤੀ ਜੋ ਬਿਹਾ ਮਾਨਤਾ ਪ੍ਰਾਪਤੀ ਦਾ ਪ੍ਰਮਾਣਪੱਤਰ ਲਏ ਸਕੂਲ ਸਥਾਪਿਤ ਕਰਦਾ ਹੈ ਜਾਂ ਚਲਾਉਂਦਾ ਹੈ ਜਾਂ ਮਾਨਤਾ ਪ੍ਰਾਪਤੀ ਦੀ ਰੱਦਗੀ ਤੋਂ ਬਾਅਦਸਕੂਲ ਚਾਲੂ ਰੱਖਦਾ ਹੈ, ਇੱਕ ਲੱਖ ਰੁਪਏ ਤੱਕ ਦੇ ਜੁਰਮਾਨੇ ਦਾ ਭਾਗੀ ਹੋਵੇਗਾ ਅਤੇ ਉਲੰਘਣਾ ਚਾਲੂ ਰਹਿਣ ਦੀ ਸੂਰਤ ਵਿੱਚ ਜੁਰਮਾਨਾ ਹਰ ਇੱਕ ਦਿਨ ਲਈ 10,000 ਰੁਪਏ ਤੱਕ, ਜਿਤਨੇ ਦਿਨ ਉਲੰਘਣਾ ਚਾਲੂ ਰਹਿੰਦੀ ਹੈ ਵਧਾਇਆ ਜਾ ਸਕਦਾ ਹੈ। ਆਰ.ਟੀ.ਈ. ਐਕਟ 2009 ਅਨੁਸਾਰ ਹਰ ਇੱਕ ਸਰਕਾਰੀ / ਏਡਿਡ ਸਕੂਲ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੀ ਗਠਨ ਜਰੂਰੀ ਹੈ। ਇਸ ਕਮੇਟੀ ਵਿੱਚ ਸਥਾਨਕ ਅਥਾਰਟੀ ਦਾ ਨੁਮਾਇੰਦਾ, ਬੱਚਿਆਂ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਦਾ ਸ਼ਾਮਿਲ ਹੋਣਾ ਜਰੂਰੀ ਹੈ ਅਤੇ ਇਸ ਕਮੇਟੀ ਦੀ ਮਿਆਦ 2 ਸਾਲ ਹੈ। ਸਾਲ 2017 ਵਿੱਚ ਮਾਨਯੋਗ ਡਾਇਰੈਕਟਰ ਸਕੂਲ ਜਨਰਲ, ਸਕੂਲ ਸਿੱਖਿਆ ਪੰਜਾਬ ਜੀ ਦੇ ਆਦੇਸ਼ਾ ਅਨੁਸਾਰ ਸਰਕਾਰੀ ਅਤੇ ਏਡਿਡ ਸਕੂਲਾਂ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੀ ਟ੍ਰੇਨਿੰਗ ਸਾਲ ਵਿੱਚ 2 ਵਾਰ ਮਿਤੀ 31-03-2017 ਅਤੇ 22-09-2017 ਨੂੰ ਐਜੂਸੈਂਟ ਰਾਹੀਂ ਕਰਵਾਈ ਗਈ। ਸਾਲ 2017 ਵਿੱਚ ਆਰ.ਟੀ.ਆਈ. ਐਕਟ 2009 ਅਧੀਨ 20 ਨਵੇਂ ਪ੍ਰਾਈਵੇਟ ਸਕੂਲਾਂ ਨੇ ਮਾਨਤਾ ਲਈ ਅਪਲਾਈ ਕੀਤਾ ਸੀ, ਇਹਨਾਂ ਸਕੂਲਾਂ ਨੂੰ ਆਰ.ਟੀ.ਈ ਐਕਟ 2009 ਆਰਜੀ ਮਾਨਤਾ ਜਾਰੀ ਕਰ ਦਿੱਤੀ ਗਈ ਹੈ।

ਗੈਰ ਰਿਹਾਇਸ਼ੀ ਸਪੈਸ਼ਲ ਟ੍ਰੇਨਿੰਗ:

ਗੈਰ ਰਿਹਾਇਸ਼ੀ ਸਪੈਸ਼ਲ ਟ੍ਰੇਨਿੰਗ ਅਧੀਨ 6 ਤੋਂ 14 ਸਾਲ ਦੇ ਸਕੂਲੋਂ ਵਿਰਵੇਂ ਬੱਚਿਆਂ ਦੀ ਸ਼ਨਾਖਤ ਲਈ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਕੋਲੋਂ ਘਰੋਂ ਘਰੀ ਸਰਵੇਖਣ ਕਰਵਾਇਆ ਜਾਂਦਾ ਹੈ। ਸਰਵੇਖਣ ਦੋਰਾਨ ਸ਼ਨਾਖਤ ਕੀਤੇ ਬੱਚਿਆਂ ਵਿਚੋਂ 6 ਤੋਂ 7 ਸਾਲ ਦੇ ਉਮਰ ਗੁੱਟ ਦੇ ਸਕੂਲੋਂ ਵਿਰਵੇ ਬੱਚਿਆਂ ਨੂੰ ਸਿੱਧੇ ਨੇੜਲੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਅਤੇ 7-14 ਸਾਲ ਦੇ ਉਮਰ ਗੁੱਟ ਦੇ ਬੱਚਿਆਂ ਨੂੰ ਉਹਨਾਂ ਦੇ ਉਮਰ ਗੁੱਟ ਅਤੇ ਮਾਨਸਿਕ ਪੱਧਰ ਦੇ ਅਨੁਸਾਰ ਨੇੜਲੇ ਸਰਕਾਰੀ ਸਕੂਲਾਂ ਵਿੱਚ ਸਪੈਸ਼ਲ ਟ੍ਰੇਨਿੰਗ ਦਿੰਦੇ ਹੋਏ ਯੋਗ ਜਮਾਤਾਂ ਵਿੱਚ ਦਾਖਲ ਕਰਵਾਇਆ ਜਾਦਾਂ ਹੈ। ਇੱਥੇ ਇਹਨਾਂ ਸਕੂਲਾਂ ਦੇ ਅਧਿਆਪਕਾਂ ਵਲੋਂ ਇਹਨਾਂ ਬੱਚਿਆਂ ਨੂੰ ਸਪੈਸ਼ਲ ਟ੍ਰੇਨਿੰਗ ਰਾਹੀਂ ਸਿੱਖਿਆ ਦੀ ਮੁੱਖ ਧਾਰਾ ਨਾਲ ਜੋੜਿਆ ਜਾਂਦਾ ਹੈ। ਸਾਲ 2017-18 ਵਿੱਚ ਸਕੂਲੋ ਵਿੱਰਵੇ ਬੱਚਿਆਂ ਦੀ ਸ਼ਨਾਖਤ ਲਈ ਸਰਵੇ 23/11/2017 ਤੋਂ 30/11/2017 ਨੂੰ ਕਰਵਾਇਆ ਗਿਆ। ਜਿਸ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਸਮੂਹ ਬਲਾਕਾਂ ਤੋ ਪ੍ਰਾਪਤ ਰਿਪੋਰਟ ਅਨੁਸਾਰ ਕੁਲ 181 ਬੱਚਿਆਂ ਦੀ ਸ਼ਨਾਖਤ ਕੀਤੀ ਗਈ ਹੈ।

ਰਿਹਾੲਸ਼ੀ ਹੋਸਟਲ :

ਸਰਵ ਸਿੱਖਿਆ ਅਭਿਆਨ ਪ੍ਰੋਜੈਕਟ ਅਧੀਨ ਅੰਮ੍ਰਿਤਸਰ ਜ਼ਿਲ੍ਹੇ ਵਿੱਚ 11 ਤੋਂ 14 ਸਾਲ ਦੇ ਮੁਸ਼ਕਲ ਹਲਾਤਾਂ ਵਾਲੇ ਬੱਚਿਆਂ (ਲੜਕਿਆਂ) ਲਈ ਪ੍ਰਵਾਨਤ ਰਿਹਾਇਸ਼ੀ ਹੋਸਟਲ ਸਰਕਾਰੀ ਹਾਈ ਸਕੂਲ ਕਰਮਪੂਰਾ ਕੰਪਲੈਕਸ ਰਣਜੀਤ ਐਵਨਿੳੇ ਵਿਖੇ ਚਲਾਇਆ ਜਾ ਰਿਹਾ ਹੈ ਜਿੱਥੇ 11 ਤੋਂ 14 ਸਾਲ ਦੇ ਉਮਰ ਗੁੱਟ ਦੇ ਇਹਨਾਂ ਬੱਚਿਆਂ (ਲੜਕਿਆਂ) ਨੂੰ ਜਮਾਤ ਛੇਵੀਂ ਤੋ ਅੱਠਵੀ ਤੱਕ ਮੁਫਤ ਵਿੱਦਿਆ ਦੇ ਨਾਲ ਰਿਹਾਇਸ਼, ਵਰਦੀਆਂ, ਭੋਜਨ, ਟਿਉਸ਼ਨ ਆਦਿ ਦੀ ਮੁੱਫਤ ਸੁਵਿਧਾ ਮੁਹਈਆ ਕਰਵਾਈ ਜਾਂਦੀ ਹੈ ਅਤੇ ਮੁੱਖ ਦਫ਼ਤਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸ ਰਿਹਾਇਸ਼ੀ ਹੋਸਟਲ ਵਿੱਚ 50 ਬੱਚੇ ਰਹਿ ਰਹੇ ਹਨ।