ਬੰਦ ਕਰੋ

ਸਿਹਤ

ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ (AB-SSBY)
ਰਜਿਸਟਰੇਸ਼ਨ ਪ੍ਰਕਿਰਿਆ ਲਈ ਇੱਥੇ ਕਲਿਕ ਕਰੋ (PDF 443 KB) ਜਾਂ ਵੈਬਸਾਈਟ ਤੇ ਜਾਉ sha.punjab.gov.in ਹਸਪਤਾਲ ਸੂਚੀ ਵੇਖਣ ਲਈ ਇੱਥੇ ਕਲਿਕ ਕਰੋ(PDF 580 KB)

ਮੁਖ ਮੰਤਰੀ ਪੰਜਾਬ ਕੈਂਸਰ ਰਹਿਤ ਕੋਸ਼ ਸਕੀਮ ਰੁਪਏ ਦਾ ਰਾਹਤ ਫੰਡ ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਲਈ 1.5 ਲੱਖ ਰੁਪਏ ਮੁਹੱਈਆ ਕਰਵਾਏ ਜਾਂਦੇ ਹਨ. ਇਸ ਸਕੀਮ ਦੇ ਲਾਭਪਾਤਰੀ ਨੂੰ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ. ਇਹ ਇਲਾਜ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਹਸਪਤਾਲਾਂ ਵਿੱਚ ਉਪਲਬਧ ਹੈ. ਵਧੇਰੇ ਜਾਣਕਾਰੀ ਲਈ www.pbhealth.gov.in ਤੇ ਲੌਗ ਇਨ ਕਰੋ. ਇਸ ਸਕੀਮ ਅਧੀਨ, ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਅੰਮ੍ਰਿਤਸਰ ਅਤੇ ਪ੍ਰਾਈਵੇਟ ਹਸਪਤਾਲ, ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਨੂੰ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਸੂਚੀਬੱਧ ਕੀਤਾ ਗਿਆ ਹੈ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀਆਂ ਮੁੱਖ ਸਕੀਮਾਂ ਅਤੇ ਸਹੂਲਤਾਂ
ਲੜੀ ਨੰ ਪ੍ਰੋਗਰਾਮ ਦਾ ਨਾਮ ਪ੍ਰੋਗਰਾਮ ਦਾ ਵੇਰਵਾ ਨੌਡਲ ਅਫਸਰ ਦਾ ਨਾਮ ਅਤੇ ਮੋਬਾਇਲ ਨੰਬਰ
1 ਸਾਰੇ ਸਰਕਾਰੀ ਹਸਪਤਾਲਾ ਵਿੱਚ ਜਣੇਪੇ ਦੀ ਸਹੂਲਤ ਮੁਫ਼ਤ
  • ਮੁਫ਼ਤ ਦਾਖਿਲਾਂ
  • ਮੁਫ਼ਤ ਡਾਇਗਨੋਸਟਿਕ ਅਤੇ ਲੈਬ ਟੈਸਟ
  • ਮੁਫ਼ਤ ਦਵਾਈਆਂ
  • ਮੁਫ਼ਤ ਖੂਨ ਚੜ੍ਹਾਉਣਾ,
  • ਮੁਫ਼ਤ ਰੈਫਰਲ ਟਰਾਂਸਪੋਰਟ
  • ਮੁਫ਼ਤ ਭੋਜਨ
  • ਇਸ ਲਈ ਕੋਈ ਪਰਚੀ ਜਾਂ ਹੋਰ ਫੀਸ ਨਹੀਂ ਹੈ।

ਜਨਨੀ ਸੁਰਕਸ਼ਾ ਯੋਜਨਾ (ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਗਰਭਵਤੀ ਔਰਤਾਂ ਲਈ ਵਿੱਤੀ ਸਹਾਇਤਾ)ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਸਾਰੀਆਂ ਗਰਭਵਤੀ ਔਰਤਾਂ ਨੂੰ ਜਣੇਪੇ ਦੌਰਾਨ ਸਰਕਾਰੀ ਹਸਪਤਾਲਾਂ ਵਿੱਚ ਹੇਠ ਲਿਖੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

  • ਪੇਂਡੂ ਖੇਤਰ ਦੀਆਂ ਗਰਭਵਤੀ ਔਰਤਾਂ ਨੂੰ 700 ਰੁਪਏ।
  • ਸ਼ਹਿਰੀ ਖੇਤਰ ਵਿੱਚ ਗਰਭਵਤੀ ਔਰਤਾਂ ਨੂੰ 600 ਰੁਪਏ।
  • ਘਰ ਵਿੱਚ ਹੋਏ ਜਣੇਪੇ ਲਈ 500 ਰੁਪਏ।

0 ਤੋਂ 1 ਸਾਲ ਦੇ ਸਾਰੇ ਬੱਚੇ ਅਤੇ 5 ਸਾਲ ਤੱਕ ਦੀਆਂ ਲੜਕੀਆਂ ਦਾ ਇਲਾਜ ਮੁਫ਼ਤ

  • ਕੋਈ ਪਰਚੀ ਜਾਂ ਦਾਖਿਲਾ ਫੀਸ ਨਹੀਂ – ਓਪੀਡੀ ਅਤੇ ਦਾਖਿਲ ਬੱਚਿਆਂ ਦਾ ਮੁਫਤ ਇਲਾਜ਼, ਸਾਰੇ ਸਰਕਾਰੀ ਹਸਪਤਾਲਾ ਵਿੱਚ ਮੁਫ਼ਤ ਦਵਾਈਆਂ ਅਤੇ ਡਾਇਗਨੋਸਟਿਕ

ਜਿਲ੍ਹਾਂ ਹਸਪਤਾਲ ਵਿੱਚ ਸਿਕ ਨਿਉਨੇਟਲ ਕੇਅਰ ਯੂਨਿਟ ਚੱਲ ਰਿਹਾ ਹੈ, ਨਿਉ ਬੋਰਨ ਸਟੈਬੀਲਾਈਜ਼ੇਸ਼ਨ ਯੂਨਿਟ ਅਤੇ ਜਿਥੇ ਜਣੇਪਾ ਕੀਤਾ ਜਾਂਦਾ ਹੈ, ਉਥੇ ਸਿਹਤ ਸੰਸਥਾਵਾਂ ਵਿੱਚ ਨਿਉ ਬੋਰਨ ਕੇਅਰ ਕਾਰਨਰ ਦੀ ਸੁਵਿਧਾ ਉਪਲਬੱਧ ਕਰਵਾਈ ਗਈ ਹੈ।

ਜਿਲ੍ਹਾ ਪਰਿਵਾਰਕ ਕਲਿਆਣ ਅਫ਼ਸਰ

ਡਾ. ਸੁਖਪਾਲ ਸਿੰਘ

9646018609

2 ਪਰਿਵਾਰ ਭਲਾਈ (ਫੈਮਿਲੀ ਪਲਾਨਿੰਗ)
  • ਪੋਸਟ ਪਾਰਟਮ ਆਯੂਸੀਡੀ (ਕਾਪਰ-ਟੀ) ਤੇ ਵਿਸ਼ੇਸ਼ ਧਿਆਨ।
  • ਪਰਿਵਾਰ ਭਲਾਈ ਲਈ ਔਰਤਾਂ ਦੇ ਆਪ੍ਰੇਸ਼ਨ ਜਨਰਲ ਕੈਟੇਗਰੀ ਦੀ ਔਰਤਾਂ, ਗਰੀਬੀ ਰੇਖਾ ਤੋਂ ਹੇਠਾ ਰਹਿ ਰਹੀ ਔਰਤਾਂ ਅਤੇ ਮਰਦਾਂ ਦੇ ਆਪ੍ਰੇਸ਼ਨ ਲਈ ਵਿੱਤੀ ਸਹਾਇਤਾ ਦਿਤੀ ਜਾਦੀ ਹੈ।
  • ਪੀ.ਪੀ.ਆਈ.ਯੂ.ਸੀ.ਡੀ. ਦੀ ਜਾਗਰੂਕਤਾ।

ਜਿਲ੍ਹਾ ਪਰਿਵਾਰ ਭਲਾਈ ਅਫਸਰ

ਡਾ. ਸੁਖਪਾਲ ਸਿੰਘ

ਮੋ: 96460-18609

3 ਮੁਫ਼ਤ ਟੀਕਾਕਰਨ/td>

ਪੰਜਾਬ ਰਾਜ ਦੇ ਸਾਰੇ ਸਰਕਾਰੀ ਹਸਪਤਾਲਾ ਵਿੱਚ ਬੱਚਿਆ ਨੂੰ 7 ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਰਨ ਮੁਫ਼ਤ ਕੀਤਾ ਜਾਂਦਾ ਹੈ। ਇਸ ਅਧੀਨ ਪਿੰਡਾਂ ਵਿੱਚ ਹਰ ਮਹੀਨੇ ਦੇ ਪਹਿਲੇ ਤਿੰਨ ਬੁੱਧਵਾਰ ਆਂਗਣਵਾੜੀ ਕੇਂਦਰਾਂ ਤੇ ਅਤੇ ਮਹੀਨੇ ਦੇ ਚੌਥੇ ਬੁੱਧਵਾਰ ਸਬ-ਸੈਂਟਰਾਂ ਤੇ ਟੀਕਾਕਰਨ ਕੀਤਾ ਜਾਂਦਾ ਹੈ, ਜਿਸਨੂੰ ਮਸਤਾ ਦਿਵਸ ਕਿਹਾ ਜਾਂਦਾ ਹੈ। ਸਰਕਾਰੀ ਹਸਪਤਾਲਾ ਵਿੱਚ ਹਰ ਹਫ਼ਤੇ ਬੁੱਧਵਾਰ ਅਤੇ ਸ਼ਨੀਵਾਰ ਟੀਕਾਕਰਨ ਕੀਤਾ ਜਾਂਦਾ ਹੈ।

ਜਿਲ੍ਹਾ ਟੀਕਾਕਰਨ ਅਫਸਰ

ਡਾ. ਰਮੇਸ਼ ਪਾਲ ਸਿੰਘ

ਮੋ: 98140-73300

4 ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ (ਆਰ.ਬੀ.ਐਸ.ਕੇ)
  • ਆਂਗਣਵਾੜੀ ਕੇਂਦਰਾਂ, ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ 0-18 ਸਾਲ ਦੇ ਸਕੂਲੀ ਬੱਚਿਆ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸ ਦਾ ਉਦੇਸ਼ 0-18 ਸਾਲ ਤੱਕ ਦੇ ਬੱਚਿਆ ਵਿੱਚ ਜਮਾਂਦਰੁ ਰੋਗ, ਬਿਮਾਰੀਆਂ, ਘਾਟਾਂ ਅਤੇ ਵਿਕਾਸ ਵਿੱਚ ਦੇਰੀ ਸਮੇਤ ਅਪਾਹਿਜਤਾ ਲਈ ਜਾਂਚ ਕਰਨਾ ਹੈ ਅਤੇ ਬੱਚਿਆ ਦੀ ਬਿਮਾਰੀਆਂ ਦੀ ਜਾਂਚ ਕਰਕੇ ਇਲਾਜ ਕਰਵਾਉਣਾ ਹੈ, ਜਿਸ ਵਿੱਚ ਸਰਜਰੀ ਅਤੇ ਹੋਰ ਇਲਾਜ ਵੀ ਸ਼ਾਮਿਲ ਹਨ। ਇਹ ਇਲਾਜ ਮੁਫਤ ਕੀਤਾ ਜਾਂਦਾ ਹੈ।
  • ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਧੀਨ ਕੈਂਸਰ ਦੇ ਮਰੀਜ਼ ਬੱਚਿਆਂ ਨੂੰ ਮੁਫਤ ਇਲਾਜ਼ ਦੀ ਸੁਵਿਧਾ।
  • ਥੈਲਾਸੀਮੀਆਂ ਦੇ ਪੀੜ੍ਹਤ ਬੱਚਿਆਂ ਦਾ ਇਲਾਜ 6 ਥੈਲਾਸੀਮਿਕ ਸੁਸਾਇਟੀ (ਪੀਜੀਆਈ ਚੰਡੀਗੜ੍ਹ), ਸਰਕਾਰੀ ਮੈਡੀਕਲ ਕਾਲਜ਼ ਅੰਮ੍ਰਿਤਸਰ , ਪਟਿਆਲਾ, ਫਰੀਦਕੋਟ, ਡੀਐਮਸੀ ਲੁਧਿਆਣਾ ਅਤੇ ਸਰਕਾਰੀ ਹਸਪਤਾਲ ਜਲੰਧਰ) ਵਿੱਚ ਮੁਫਤ ਕੀਤਾ ਜਾਂਦਾ ਹੈ। ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲੀ ਬੱਚਿਆ ਨੂੰ ਹਰ ਹਫ਼ਤੇ ਆਈਰਨ ਅਤੇ ਫੋਲਿਕ ਐਸਿਡ ਦੀਆ ਗੋਲੀਆਂ (ਕੁੱਲ 52 ਗੋਲਿਆ) ਅਤੇ ਸਾਲ ਵਿੱਚ 2 ਵਾਰ ਪੇਟ ਦੇ ਕੀੜੇ ਮਾਰਨ ਵਾਲੀ ਐਲਬੈਂਡਾਜੋਲ ਦੀਆਂ ਗੋਲੀਆਂ ਮੁਫਤ ਉਪਲਬੱਧ ਕਰਵਾਈਆ ਜਾਦੀਆਂ ਹਨ।

ਜਿਲ੍ਹਾ ਸਕੂਲ ਹੈਲਥ ਮੈਡੀਕਲ ਅਫਸਰ,

ਡਾ. ਰਜੇਸ਼ ਭਗਤ

ਮੋ: 98144-73152

5  ਰਾਸ਼ਟਰੀ ਕਿਸ਼ੋਰ ਸਵਾਸਥ ਕਾਰੀਆਕ੍ਰਮ ਆਰ.ਕੇ.ਐਸ.ਕੇ

10-19 ਸਾਲ ਤੱਕ ਦੀ ਉਮਰ ਦੇ ਕਿਸ਼ੋਰ ਲਈ ਸਿਹਤ ਸੰਸਥਾਵਾੰ ਜਾਂ ਸਲਾਹ ਕੇਂਦਰਾਂ ਵਿੱਚ ਸਲਾਹ ਮਸ਼ਵਰਾ (ਕਾਉਂਸਲਿੰਗ) ਅਤੇ ਜ਼ਿਲ੍ਹਾ ਹਾਸਪਤਾਲਾਂ ਵਿੱਚ ਵਿਸ਼ੇਸ ਕਿਸੋਰ ਕਲੀਨਿਕ (ਸਪੈਸ਼ਲ ਐਡੋਲਸੈਂਟ ਫਰੈਂਡਲੀ ਕਲੀਨਿਕ) ਅਤੇ ਸਬ ਡਿਵੀਜ਼ਨਲ ਹਸਪਤਾਲਾਂ ਵਿੱਚ ਕਾਉਂਸਲਿੰਗ ਤੇ ਇਲਾਜ ਦੀ ਸੁਵਿਦਾ ਉਪਲਬੱਧ ਕਰਵਾਈ ਗਈ ਹੈ।

ਜਿਲ੍ਹਾ ਟੀਕਾਕਰਨ ਅਫਸਰ

ਡਾ. ਰਮੇਸ਼ ਪਾਲ ਸਿੰਘ

ਮੋ: 98140-73300

6

ਨੈਸ਼ਨਲ ਪ੍ਰੋਗਰਾਮ ਆਫ ਕੰਟਰੋਲ ਆਫ ਬਲਾਇੰਡਨੈਸ (ਐਨਪੀਸੀਬੀ)

  • ਸਕੂਲੀ ਬੱਚਿਆਂ ਨੂੰ ਸਰਕਾਰੀ ਜਾਂ ਸਰਕਾਰੀ ਸਹਾਇਤ ਪ੍ਰਾਪਤ ਸਕੂਲ ਵਿੱਚ ਮੁਫ਼ਤ ਐਨਕਾਂ ਦਿੱਤੀਆਂ ਜਾਂਦੀਆ ਹਨ। ਵਿਦਿਆਰਥੀ ਜਿਲ੍ਹਾ ਪ੍ਰੋਗਰਾਮ ਮੈਨੇਜਰ – ਐਨ.ਪੀ.ਸੀ.ਬੀ. ਨਾਲ ਸੰਪਰਕ ਕਰ ਸਕਦੇ ਹਨ।   

ਚਿਟਾ ਮੋਤੀਆਂ ਦਾ ਇਲਾਜ਼ ਸਿਵਲ ਹਸਪਤਾਲ ਅੰਮ੍ਰਿਤਸਰ, ਸਬ ਡਵੀਜਨਲ ਹਸਪਤਾਲ ਅਜਨਾਲਾ ਅਤੇ ਬਾਬਾ ਬਕਾਲਾ ਵਿੱਖੇ ਫ੍ਰੀ ਕੀਤਾ ਜਾਂਦਾ ਹੈ।

ਡੀ.ਪੀ.ਐਮ., ਐਨ.ਪੀ.ਸੀ.ਬੀ.

ਡਾ. ਸ਼ਾਲੂ ਅਗਰਵਾਲ,

ਮੋ: 98554-74409

 7 ਰੀਵਾਈਜ਼ਡ ਨੈਸ਼ਨਲ ਟੀਬੀ ਕੰਟਰੋਲ ਪ੍ਰੋਗਰਾਮ
  • ਸਾਰੇ ਸਰਕਾਰੀ ਹਸਪਤਾਲਾ ਵਿੱਚ ਤਪੇਦਿਕ (ਟੀਬੀ) ਦਾ ਟੈਸਟ ਤੇ ਇਲਾਜ ਮੁਫਤ ਕੀਤਾ ਜਾਂਦਾਂ ਹੈ।
  • ਟੀਬੀ ਦਾ ਇਲਾਜ ਅਤੇ ਮਲਟੀ ਡਰੱਗ ਰਜ਼ਿਸਟੈਂਟ ਟ੍ਰੀਟਮੈਂਟ ਮੁਫ਼ਤ ਉਪਲਬੱਧ ਹੈ।
  • ਟੀਬੀ ਮਰੀਜਾਂ ਤੱਕ ਪਹੁੰਚ ਕਰਨ ਲਈ ਟੋਲ ਫ੍ਰੀ ਨੰਬਰ 1800116666 ਤੇ ਮਿਸਡ ਕਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦੇਸ਼ ਹਰੇਕ ਮਰੀਜ ਤੱਕ ਪਹੁੰਚ ਬਣਾਉਣਾ ਹੈ।

ਜਿਲ੍ਹਾ ਟੀ.ਬੀ. ਅਫਸਰ,

ਡਾ. ਨਰੇਸ਼ ਚਾਵਲਾ

ਮੋ: 98141-04155

 8

ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ

 ਉੱਚ ਗੁਣਵੱਤਾ ਦੀਆਂ ਸਿਹਤ ਸੰਭਾਲ ਸੇਵਾਵਾਂ ਉਪਲਬੱਧ ਕਰਵਾਉਣ ਲਈ ਤੰਬਾਕੂ ਉਤਪਾਦਨਾਂ ਤੇ ਰੋਕ: ਗੁਟਕੇ, ਪਾਨ, ਮਸਾਲਾ, ਪ੍ਰੋਸੈਸਡ/ਫਲੈਵਰਡ/ਸੈਂਟਡ ਚੁਇੰਗਮ ਤੰਬਾਕੂ ਅਤੇ ਹੋਰ ਤੰਬਾਕੂਯੁਕਤ ਖਾਣੇ ਦੇ ਉਤਪਾਦਨ ਅਤੇ ਨਿਕੋਟੀਨ ਇੰਗਰੇਡੀਏਟ (ਜੋ ਕਿਸੇ ਵੀ ਨਾਮ ਨਾਲ ਮਾਰਕਿਟ ਵਿੱਚ ਹੈ) ਦੇ ਉਤਪਾਦਨ, ਸਟੋਰ, ਵਿਕਰੀ ਅਤੇ ਵੰਡ ‘ਤੇ ਰੋਕ ਲਗਾਈ ਗਈ ਹੈ। ਕੋਟਪਾ ਐਕਟ ਦੇ ਸੈਕਸ਼ਨ 7 ਅਧੀਨ ਖੁੱਲੀ ਸਿਗਰੇਟ ਅਤੇ ਖੁੱਲੇ ਤੰਬਾਕੂ ਉਤਪਾਦਨਾਂ ਨੂੰ ਬਿਨਾਂ ਚੇਤਵਾਨੀ ਵਿਕਰੀ ਤੇ ਰੋਕ, ਕਮਰਸ਼ਿਅਲ ਫਰਮ ਨੂੰ ਲਾਇਸੰਸ ਲੈਣ ਸਮੇਂ ਕੋਟਪਾ ਲਾਗੂ ਕਰਨ ਦੀਆੰ ਆਮ ਸ਼ਰਤਾਂ ਨੂੰ ਪੂਰਾ ਕਰਨਾ।

ਜਿਲ੍ਹਾ ਟੀ.ਬੀ. ਅਫਸਰ,

ਡਾ. ਨਰੇਸ਼ ਚਾਵਲਾ

ਮੋ: 98141-04155

9 ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਅਧੀਨ 6 ਬਿਮਾਰੀਆਂ ਜਿਵੇਂ ਕਿ ਮਲੇਰੀਆਂ, ਡੇਗੂ, ਚਿਕੁਨਗੁਨੀਆਂ, ਜੈਪੇਨੀਜ, ਅਐਨਸੀਫੱਲਿਸ, ਕਾਲਾ ਅਜ਼ਰ ਅਤੇ ਲਿਮਫਟਿਕ ਫਿਲਾਰਸਿਸ ਬਿਮਾਰੀਆਂ ਕਵਰ ਕੀਤੀਆਂ ਜਾਦੀਆਂ ਹਨ। ਪੰਜਾਬ ਰਾਜ ਵਿੱਚ ਮਲੇਰੀਆਂ ਅਤੇ ਡੇਂਗੂ ਲਾਗੂ ਹੁੰਦੀ ਹੈ।

ਜਿਲ੍ਹਾ ਮਲੇਰੀਆ ਅਫਸਰ

ਡਾ. ਮਦਨ ਮੋਹਨ

ਮੋ: 98766-98280

10

ਕੈਂਸਰ ਕੰਟਰੋਲ ਪ੍ਰੋਗਰਾਮ

  • ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ :- ਇਸ ਸਕੀਮ ਅਧੀਨ ਹਰੇਕ ਕੈਂਸਰ ਮਰੀਜ਼ ਦੇ ਇਲਾਜ਼ ਲਈ 1.50 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਸਕੀਮ ਲਈ ਕੈਂਸਰ ਤੋਂ ਪੀੜਤ ਸਾਰੇ ਮਰੀਜ਼ ਜਿਹੜੇ ਕਿ ਪੰਜਾਬੀ ਰਾਜ ਦੇ ਵਸਨੀਕ ਹੋਣ, ਇਸ ਸਕੀਮ ਲਈ ਯੋਗ ਹੋਣਗੇ। ਸਰਕਾਰੀ ਅਤੇ ਮੰਜ਼ੂਰਸ਼ੁਦਾ ਹਸਪਤਾਲਾ ਵਿੱਚ ਇਹ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ। ਇਸ ਸਬੰਧੀ ਵਿੱਸਤਾਰ ਸਹਿਤ ਜਾਣਕਾਰੀ ਸਿਹਤ ਵਿਭਾਗ ਦੀ ਵੈਬਸਾਈਟ pbhealth.gov.in ਤੇ ਉਪਲੱਬਧ ਹੈ।
  • ਇਸ ਸਕੀਮ ਅਧੀਨ ਜਿਲ੍ਹਾ ਅੰਮ੍ਰਿਤਸਰ ਵਿੱਖੇ ਸਰਕਾਰੀ ਮੈਡੀਕਲ ਕਾਲਜ਼ ਅਤੇ ਹਸਪਤਾਲ ਅੰਮ੍ਰਿਤਸਰ ਅਤੇ

ਪ੍ਰਾਈਵੇਟ ਹਸਪਤਾਲ : ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਅੰਮ੍ਰਿਤਸਰ, ਕੈਂਸਰ ਦੇ ਮਰੀਜ਼ਾ ਦਾ ਇਲਾਜ਼ ਕਰਨ ਲਈ ਮੰਜ਼ੂਰਸ਼ੁਦਾ ਹਨ।

ਡਿਪਟੀ ਮੈਡੀਕਲ ਕਮਿਸ਼ਨਰ,

ਡਾ. ਪ੍ਰਭਦੀਪ ਕੌਰ

ਮੋ: 99145-45266

11

ਕੈਂਸਰ, ਸ਼ੂਗਰ, ਦਿਲ ਦੀਆਂ ਬਿਮਾਰੀਆਂ ਅਤੇ ਸਟਰੋਕ (ਦਿਮਾਗ ਦੀ ਨਾੜੀ ਫਟਣਾ ਦੇ ਬਚਾਅ ਅਤੇ ਕੰਟਰੋਲ ਸਬੰਧੀ ਕੌਮੀ ਪ੍ਰੋਗਰਾਮ)

ਆਮ ਦਿਲ ਦੀ ਬਿਮਾਰੀਆਂ, ਸ਼ੂਗਰ ਅਤੇ ਸਟਰੋਕ ਜਾਂ ਦਿਮਾਗ ਦੀ ਨਾੜੀ ਫਟਣਾ, ਅਤੇ ਕੈਂਸਰ ਦੇ ਕੇਸਾਂ ਦੀ ਜਾਂਚ ਕਰਨੀ ਅਤੇ ਇਲਾਜ ਸਬੰਧੀ ਪ੍ਰਬੰਧ ਕਰਨਾ, ਲੈਬੋਰਟਰੀ ਟੈਸਟ ਅਤੇ ਜਾਚ ਜਿਵੇਂ ਕਿ ਬਲਡ ਸ਼ੂਗਰ, ਲਿਪਡ ਪ੍ਰੋਫਾਈਲ, ਕੇ ਐਫ,ਟੀ, ਬੱਲਡ ਯੂਰੀਆ, ਈਕੋ, ਸਿਟੀ ਸਕੈਨ, ਐਮ,ਆਰ,ਆਈ., ਐਕਸਰੇ, ਈ.ਸੀ.ਜੀ. ਅਲਟਰਾਸੋਨੋਗਰਾਫੀ ਆਦਿ ਗੁੰਝਲਦਾਰ ਕੇਸਾਂ ਨੂੰ ਉੱਚ ਪੱਧਰੀ ਸਹਿਤ ਸੰਸਥਾ ਨੂੰ ਭੇਜਣਾ, ਸੁਭਾਅ ਵਿੱਚ ਤਬਦੀਲੀ ਲਿਆਉਣ ਅਤੇ ਸਲਾਹ, ਮੂੰਹ ਦਾ ਕੈਂਸਰ, ਛਾਤੀ ਦਾ ਕੈਂਸਰ ਅਤੇ ਬੱਚੇਦਾਨੀ ਦੇ  ਮੂੰਹ ਦਾ ਕੈਂਸਰ ਦੀ ਜਾਂਚ, ਕੈਂਸਰ ਦੇ ਕੀਮੋਥਰੈਪੀ ਵਾਲੇ ਕੇਸਾਂ ਦੀ ਪੈਰਵੀ ਅਤੇ ਮੁੜ ਵਸੇਬਾ ਫਿਜ਼ੋਥਰੈਪੀ ਸੇਵਾਵਾਂ ਉਪਲਬੱਧ ਕਰਵਾਈਆਂ ਜਾਦੀਆਂ ਹਨ।

ਡਿਪਟੀ ਮੈਡੀਕਲ ਕਮਿਸ਼ਨਰ,

ਡਾ. ਪ੍ਰਭਦੀਪ ਕੌਰ

ਮੋ: 99145-45266

12

ਮੁੱਖ ਮੰਤਰੀ ਪੰਜਾਬ ਹੈਪੇਟਾਈਟਿਸ ਸੀ ਰਿਲੀਫ ਫੰਡ ਸਕੀਮ

ਇਸ ਸਕੀਮ ਅਧੀਨ ਹੈਪੇਟਾਈਟਿਸ ਸੀ ਦੇ ਮਰੀਜ਼ ਲਈ ਫ੍ਰੀ ਇਲਾਜ਼ ਜਿਲ੍ਹਾ ਹਸਪਤਾਲ ਵਿੱਖੇ ਕੀਤਾ ਜਾਂਦਾ ਹੈ।

ਡਾ. ਅਮਨਦੀਪ ਸਿੰਘ, ਮੈਡੀਕਲ ਸਪੈਸ਼ਲਿਸਟ, ਜਿਲ੍ਹਾ ਹਸਪਤਾਲ, ਅੰਮ੍ਰਿਤਸਰ।

ਮੋ: 98152-52928

13 ਡਾਇਲਸਿਸ ਸਰਵਿਜ਼ ਜਿਲ੍ਹਾ ਹਸਪਤਾਲ ਵਿੱਖੇ ਕਿਡਨੀ ਦੇ ਮਰੀਜਾ ਦਾ ਫ੍ਰੀ ਡਾਇਲਸਿਸ ਕੀਤਾ ਜਾਂਦਾ ਹੈ।

ਸੀਨੀਅਰ ਮੈਡੀਕਲ ਅਫਸਰ,  ਜਿਲ੍ਹਾ ਹਸਪਤਾਲ

ਡਾ. ਚਰਨਜੀਤ ਸਿੰਘ

ਮੋ: 98154-76763

14 ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਭਗਤ ਪੂਰਨ ਸਿੰਘ ਸਿਹਤ ਯੋਜਨਾ ਅਧੀਨ ਪੰਜਾਬ ਦੇ ਨੀਲੇ ਕਾਰਡ਼ ਧਾਰਕ ਪਰਿਵਾਰਾਂ, ਕਿਸਾਨਾਂ, ਛੋਟੇ ਵਪਾਰੀਆਂ ਅਤੇ ਨਿਰਮਾਣ ਮਜ਼ਦੂਰਾਂ ਨੂੰ 50 ਹਜਾਰ ਰੁਪਏ (5 ਪਰਿਵਾਰਿਕ ਮੈਂਬਰਾਂ) ਤੱਕ ਦੇ ਸਾਲਾਨਾ ਇਲਾਜ ਅਤੇ ਪਰਿਵਾਰ ਦੇ ਮੁੱਖੀ ਦੀ ਹਾਦਸੇ ਵਿੱਚ ਮੌਤ ਜਾਂ ਪੂਰਣ ਅਪੰਗਤਾ ਤੇ 5 ਲੱਖ ਰੁਪਏ ਦੀ ਮਾਲੀ ਸਹਾਇਤਾ ਦੀ ਸੁਵਿਧਾ ਦਿੱਤੀ ਜਾਂਦੀ ਹੈ। ਯੋਜਨਾ ਅਧੀਨ ਸਰਕਾਰ ਵੱਲੋਂ ਇੰਮਪੈਨਲਡ ਹਸਪਤਾਲਾਂ (ਸਰਕਾਰੀ ਅਤੇ ਪ੍ਰਾਈਵੇਟ) ਵਿੱਚ ਕੈਸ਼ਲੇੱਸ ਇਲਾਜ਼ ਮੁਹੱਈਆ ਕਰਵਾਇਆ ਜਾਂਦਾ ਹੈ।

ਡਿਪਟੀ ਮੈਡੀਕਲ ਕਮਿਸ਼ਨਰ,

ਡਾ. ਪ੍ਰਭਦੀਪ ਕੌਰ

ਮੋ: 99145-45266

15 ਐਮਰਜੈਂਸੀ ਵਿਚ ਮਰੀਜਾਂ ਨੂੰ ਪਹਿਲੇ 24 ਘੰਟਿਆਂ ਦੌਰਾਨ ਇਲਾਜ ਦੀ ਸੁਵਿਧਾ ਮੁਫਤ

ਜਿਲ੍ਹੇ ਦੇ ਜਿਲ੍ਹਾ ਹਸਪਤਾਲ ਅਤੇ ਸਾਰੇ ਸਬ ਡਿਵੀਜ਼ਨਲ ਹਸਪਤਾਲਾਂ ਦੀ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜਾਂ (ਮੈਡੀਕੋ ਲੀਗਲ ਐਗਜਾਮੀਨੇਸ਼ਨ ਤੋਂ ਬਿਨਾਂ) ਨੂੰ ਪਹਿਲੇ 24 ਘੰਟੇ ਬਿਲਕੁਲ ਮੁਫਤ ਇਲਾਜ ਉਪਲਬੱਧ ਕਰਵਾਇਆ ਜਾਂਦਾ ਹੈ।

ਐਮਰਜੈਂਸੀ ਦੇ ਪਹਿਲੇ 24 ਘੰਟਿਆਂ ਦੌਰਾਨ ਹੇਠ ਲਿਖਿਆਂ ਸਿਹਤ ਸੁਵਿਧਾਵਾਂ ਮੁਫਤ ਹਨ।

  • ਹਸਪਤਾਲ ਵਿੱਚ ਉਪਲਬੱਧ ਸਾਰੀਆਂ ਸਿਹਤ ਸੁਵਿਧਾਵਾਂ, ਐਮਰਜੈਂਸੀ ਦੌਰਾਨ ਇਲਾਜ, ਸਰਜਰੀ ਆਦਿ (ਪਹਿਲ 24 ਘੰਟੇ ਦੋਰਾਨ)
  • ਮਰੀਜਾਂ ਨੂੰ ਵੇਂਟੀਲੇਟਰ (ਜਿਥੇ ਉਪਲਬੱਧ ਹੈ।) ਸਮੇਤ ਆਈਸੀਯੂ ਦੇ ਨਾਲ ਨਾਲ ਇਸੈਂਟਿਵ ਕੇਅਰ
  • ਬੱਲਡ ਅਤੇ ਬਲੱਡ ਕੰਪਨੈਂਟ ਜਿਥੇ ਉਪਲਬੱਧ ਹੈ।
  • ਜੇ ਜ਼ਰੂਰਤ ਹੋਵੇ ਤਾਂ ਐਡੋਸਕੋਪੀ ਸਮੇਤ ਫਾਰਨ ਬਾਡੀ ਰਿਮੂਵਲ
  • ਈਸੀਜੀ, ਐਕਸੇ-ਰੇ, ਕਾਰਡਿਏਕ ਮੋਨੀਟਰਿੰਗ, ਡੋਪਲਰ, ਈਸੀਟੀ, ਅਲਟਰਾਸਾਉਂਡ ਅਤੇ ਸਿਟੀ ਸਕੈਨ, ਜੇ ਜ਼ਰੂਰਤ ਹੋਵੇ ਅਤੇ ਉਪਲਬੱਧ ਹੋਵੇ
  • ਸਾਰੀਆਂ ਤਰ੍ਹਾਂ ਦੀਆਂ ਐਂਟੀ -ਰੇਬੀਜ਼ ਇਲਾਜ।

ਸਿਹਤ ਸੰਸਥਾਵਾਂ ਵਿੱਚ ਸਾਰੇ ਤਰ੍ਹਾਂ ਦੇ ਬਾਇਓ-ਕੈਮੀਕਲ ਟੈਸਟ, ਜਿਸ ਵਿੱਚ ਆਮ ਬਲੱਡ/ਪਿਸ਼ਾਬ ਆਦਿ ਦਾ ਟੈਸਟ, ਐਚਸੀਵੀ, ਸ਼ੂਗਰ, ਯੂਰੀਆ, ਕ੍ਰੀਟੀਨਾਈਨ ਆਦਿ

  1. ਸੀਨੀਅਰ ਮੈਡੀਕਲ ਅਫਸਰ, ਜਿਲ੍ਹਾ ਹਸਪਤਾਲ

ਡਾ. ਚਰਨਜੀਤ ਸਿੰਘ

ਮੋ: 98154-76763

  1. ਸੀਨੀਅਰ ਮੈਡੀਕਲ ਅਫਸਰ,

ਸਬ ਡਵੀਜਨਲ ਹਸਪਤਾਲ, ਅਜਨਾਲਾ

ਡਾ. ਬ੍ਰਿਜ਼ ਬੂਸ਼ਨ

ਮੋ: 98144-07704

  1. ਸੀਨੀਅਰ ਮੈਡੀਕਲ ਅਫਸਰ, ਸਬ ਡਵੀਜਨਲ ਹਸਪਤਾਲ, ਬਾਬਾ ਬਕਾਲਾ

ਡਾ. ਲਖਵਿੰਦਰ ਸਿੰਘ ਚਾਹਲ

ਮੋ: 98155-63254

16 ਮੁਫ਼ਤ ਐਮਰਜੈਂਸੀ ਮੈਡੀਕਲ ਰਿਸਪਾਂਸ ਸਰਵਿਸ – ਡਾਇਲ 108
  • ਐਂਬੂਲੈਂਸ ਦੀਆਂ ਸੇਵਾਵਾਂ 24X7 ਦੇਣ ਲਈ ਐਂਬੂਲੈਂਸ ਤੈਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ 108 ਕਾਲ ਸੈਂਟਰ ਨਾਲ ਜੋੜਿਆਂ ਗਿਆ ਹੈ।

ਐਂਬੂਲੈਂਸ ਦੀ ਸੁਵਿਧਾ ਸੜਕ ਹਾਦਸੇ ਦੇ ਸ਼ਿਕਾਰ, ਦਿਲ ਦਾ ਦੌਰਾ (ਕਾਰਡਿਏਕ ਐਮਰਜੈਂਸੀ), ਗਰਭਵਤੀ ਔਰਤ, ਬੱਚੇ, ਸ਼ੂਗਰ, ਸਾਹ ਰੋਗ (ਰੇਸਪੀਰੇਟਰੀ), ਏਪੀਲੇਪਸੀ ਦੇ ਦੌਰੇ, ਜਾਨਵਰਾਂ ਦਾ ਕੱਟਣਾ, ਜਲੇ ਹੋਏ, ਬੁਖਾਰ ਜਾਂ ਇਨਫੈਕਸ਼ਨ ਅਤੇ ਹੋਰ ਸਾਰੀਆਂ ਐਮਰਜੈਂਸੀ ਲਈ ਮੁਫ਼ਤ ਦਿੱਤੀ ਜਾਂਦੀ ਹੈ।

ਡਿਪਟੀ ਮੈਡੀਕਲ ਕਮਿਸ਼ਨਰ,

ਡਾ. ਪ੍ਰਭਦੀਪ ਕੌਰ

ਮੋ: 99145-45266

17 104 ਹੈਲਪਲਾਈਨ-ਟੋਲ ਫ੍ਰੀ 24*7 ਦੀ ਸੁਵਿਧਾ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੀ ਸਿਹਤ ਜਾਣਕਾਰੀ /ਸ਼ਿਕਾਇਤਾਂ / ਸਲਾਹ ਲਈ ਟੋਲ ਫ੍ਰੀ ਮੈਡੀਕਲ ਹੈਲਪਲਾਈਨ ਨੰਬਰ 104 ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੇ ਪੰਜਾਬ ਰਾਜ ਦੇ ਕਿਸੇ ਵੀ ਮੋਬਾਈਲ ਜਾਂ ਲੈਂਡਲਾਈਨ ਨੰਬਰ ਤੋਂ ਮੁਫ਼ਤ ਕਾਲ ਦਾ ਲਾਭ ਉਠਾ ਸਕਦੇ ਹਨ।

ਸਹਾਇਕ ਸਿਵਲ ਸਰਜਨ,

ਡਾ. ਕਿਰਨਦੀਪ ਕੌਰ

ਮੋ: 98145-01053

18 ਏਡਜ਼ ਕੰਟਰੋਲ ਪ੍ਰੋਗਰਾਮ ਪੰਜਾਬ ਸਟੇਟ ਏਡਜ਼ ਸੁਸਾਇਟੀ ਅਧੀਨ ਏਕੀਕ੍ਰਿਤ ਸਲਾਹ ਮਸ਼ਵਰਾ ਅਤੇ ਜਾਂਚ ਕੇਂਦਰਾਂ (ਆਈਸੀਟੀਸੀ ਸੈਂਟਰਾਂ) ਵਿੱਚ ਐਚ.ਆਈ.ਵੀ. ਬਾਰੇ ਜਾਣਕਾਰੀ ਅਤੇ ਖੂਨ ਦੀ ਜਾਂਚ ਮੁਫਤ ਕੀਤੀ ਜਾਂਦੀ ਹੈ, ਅਤੇ ਜਾਂਚ ਦੇ ਨਤੀਜੇ ਗੁਪਤ ਰੱਖੇ ਜਾਂਦੇ ਹਨ। ਐਚ.ਆਈ.ਵੀ. ਪੀੜ੍ਹਤਾਂ ਨੂੰ ਏ.ਆਰ.ਟੀ ਸੈਂਟਰਾਂ ਵਿੱਚ ਸੀਡੀ-4 ਦਾ ਟੈਸਟ ਅਤੇ ਐਂਟੀ ਰੈਟਰੋਵਾਈਰਲ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ।

ਜਿਲ੍ਹਾ ਟੀ.ਬੀ. ਅਫਸਰ,

ਡਾ. ਨਰੇਸ਼ ਚਾਵਲਾ

ਮੋ: 98141-04155