ਬੰਦ ਕਰੋ

ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ )

ਹਰਿਮੰਦਰ ਸਾਹਿਬ ਸਿੱਖਾਂ ਦੀ ਧਾਰਮਿਕ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਸ਼ੋਭਤ ਹੈ। ਹਰਿਮੰਦਰ ਸਾਹਿਬ ਆਪਣੀ ਸੋਨੇ ਦੀ ਇਮਾਰਤ ਕਾਰਨ ਪ੍ਰਸਿੱਧ ਹੈ ।ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਤੀਰਥ ਸਥਾਨ ਹੈ ਇਹ ਦੋ ਮੰਜਲਾਂ ਇਮਾਰਤ ਹੈ।ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰਿਮੰਦਰ ਸਾਹਿਬ ਦਾ ਉੱਪਰਲਾ ਹਿੱਸਾ ਲੱਗਭੱਗ ਚਾਰ ਸੌ ਕਿਲੋ ਸੋਨੇ ਦੀਆਂ ਪੱਤੀਆਂ ਨਾਲ ਬਣਾਇਆ ਸੀ। ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਹੋਰ ਵੀ ਬਹੁਤ ਸਾਰੇ ਮੰਦਰ ਹਨ, ਜਿਵੇਂ ਦੁਰਗਿਆਣਾ ਮੰਦਰ। ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਹਰਿਮੰਦਰ ਸਾਹਿਬ ਬਣਵਾਇਆ ।ਅੰਮ੍ਰਿਤਸਰ ਵਿੱਚ ਹੀ ਸੰਤ ਵਾਲਮੀਕੀ ਜੀ ਨੇ ਰਾਮਾਇਣ ਲਿਖੀ। ਸ੍ਰੀ ਰਾਮ ਅਤੇ ਸੀਤਾ ਨੇ ਆਪਣਾ ਚੌਦਾਂ ਸਾਲ ਦਾ ਬਨਵਾਸ ਅੰਮ੍ਰਿਤਸਰ ਵਿੱਚ ਹੀ ਕੱਟਿਆ ਸੀ। ਹਰਿਮੰਦਰ ਦੇ ਦੱਖਣ ਵੱਲ ਇੱਕ ਬਾਗ ਹੈ ਅਤੇ ਬਾਬਾ ਅਟੱਲ ਜੀ ਦਾ ਗੁਰਦੁਆਰਾ ਹੈ। ਹਰ ਰੋਜ਼ ਇੱਥੇ ਵੀਹ ਹਜ਼ਾਰ ਲੋਕਾਂ ਨੂੰ ਗੁਰੂ ਕਾ ਲੰਗਰ ਵਰਤਾਇਆ ਜਾਂਦਾ ਹੈ। ਖਾਸ ਮੌਕਿਆਂ ਤੇ ਇੱਕ ਦਿਨ ਦੀ ਗਿਣਤੀ ਇੱਕ ਲੱਖ ਤੱਕ ਪਹੁੰਚ ਜਾਂਦੀ ਹੈ ।ਗੁਰਦੁਆਰੇ ਦੇ ਅੰਦਰ ਆਉਣ ਤੋਂ ਪਹਿਲਾਂ ਹਰ ਇੱਕ ਨੂੰ ਸਿਰ ਢੱਕਣਾ ਜ਼ਰੂਰੀ ਹੈ ।ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿਨ ਵੇਲੇ ਹਰਿਮੰਦਰ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਜਾਂਦਾ ਹੈ ਅਤੇ ਰਾਤ ਵੇਲੇ ਅਕਾਲ ਤਖ਼ਤ ਸਾਹਿਬ ਵਿਖੇ ਸੁੱਖ ਆਸਣ ਕਰਵਾਇਆ ਜਾਂਦਾ ਹੈ। ਅਕਾਲ ਤਖ਼ਤ ਸਾਹਿਬ ਵਿੱਚ ਸਿੱਖ ਯੋਧਿਆਂ ਵੱਲੋਂ ਪੁਰਾਣੇ ਸਮੇਂ ਵਿੱਚ ਵਰਤੇ ਗਏ ਹਥਿਆਰ ਵੀ ਪਏ ਹਨ।ਅਕਾਲ ਤਖ਼ਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਵਾਇਆ ਸੀ ।ਦਰਬਾਰ ਸਾਹਿਬ ਵਿੱਚ ਚਾਰ ਸੌ ਪੰਜਾਹ ਸਾਲ ਪੁਰਾਣਾ ਇੱਕ ਬੇਰੀ ਦਾ ਰੁੱਖ ਹੈ ਜਿਸ ਦੀ ਆਪਣੀ ਧਾਰਮਿਕ ਅਤੇ ਇਤਿਹਾਸਕ ਚਿਕਿਤਸਾ ਦੀ ਮਹੱਤਤਾ ਹੈ ।ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ ਸਵੇਰੇ ਸਵੇਰੇ ਘੱਟ ਭੀੜ ਹੁੰਦੀ ਹੈ ।

ਵਧੇਰੇ ਜਾਣਕਾਰੀ ਲਈ http://www.sgpc.net ਤੇ ਕਲਿੱਕ ਕਰੋ ।

ਫ਼ੋਟੋ ਗੈਲਰੀ

  • ਸ੍ਰੀ ਹਰਿਮੰਦਰ ਸਾਹਿਬ
  • ਸ੍ਰੀ ਹਰਿਮੰਦਰ ਸਾਹਿਬ ਦਾ ਪਵਿੱਤਰ ਸਰੋਵਰ
  • ਸ੍ਰੀ ਹਰਿਮੰਦਰ ਸਾਹਿਬ ਦਾ ਅੰਦਰੂਨੀ ਦ੍ਰਿਸ਼

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

ਸ੍ਰੀ ਗੁਰੂ ਰਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ ) ਤੋਂ 13 ਕਿਲੋਮੀਟਰ ਦੀ ਦੂਰੀ ਤੇ ਹੈ।

ਰੇਲਗੱਡੀ ਰਾਹੀਂ

ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ ) ਦੀ ਦੂਰੀ 2 ਕਿਲੋਮੀਟਰ ਹੈ।

ਸੜਕ ਰਾਹੀਂ

ਬੱਸ ਸਟੈਂਡ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ ) ਤੋਂ 1.7 ਕਿਲੋਮੀਟਰ ਦੀ ਦੂਰੀ ਤੇ ਹੈ।