ਜਲਿਆਂਵਾਲਾ ਬਾਗ
ਜਲ੍ਹਿਆਂਵਾਲਾ ਬਾਗ ਉਨ੍ਹਾਂ ਦੋ ਹਜ਼ਾਰ ਭਾਰਤੀਆਂ ਦੀ ਯਾਦ ਦਿਵਾਉਂਦਾ ਹੈ ਜਿਹੜੇ ਤੇਰਾਂ ਅਪ੍ਰੈਲ ਉਨੀਂ ਸੌ ਉੱਨੀ ਈਸਵੀ ਵਿੱਚ ਜਨਰਲ ਓਡਵਾਇਰ ਦੇ ਹੁਕਮਾਂ ਦੇ ਕਾਰਨ ਮਾਰੇ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਕੀਤੇ ਗਏ ਸਨ । ਉਹ ਸਾਰੇ ਲੋਕ ਉਸ ਵੇਲੇ ਕੇਵਲ ਇੱਕ ਸ਼ਾਂਤਮਈ ਇਕੱਠ ਕਰ ਰਹੇ ਸਨ ।ਇਹ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੀ ਮੁੱਖ ਘਟਨਾ ਸੀ। ਇਹ ਸਭ ਕੁਝ ਉੱਥੇ ਇੱਕ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਗਈ ਗੈਲਰੀ ਵਿੱਚ ਦਰਸਾਇਆ ਗਿਆ ਹੈ ।ਇੱਥੇ ਅੱਜ ਵੀ ਦੀਵਾਰ ਦਾ ਉਹ ਹਿੱਸਾ ਦਿਖਾਇਆ ਗਿਆ ਹੈ ਜਿਸ ਵਿੱਚ ਗੋਲੀਆਂ ਚਲਾਈਆਂ ਗਈਆਂ ਸਨ ।ਗੋਲੀਆਂ ਦੇ ਨਿਸ਼ਾਨ ਅੱਜ ਵੀ ਉੱਥੇ ਮੌਜੂਦ ਹਨ। ਇੱਥੇ ਉਹ ਖੂਹ ਵੀ ਮੌਜੂਦ ਹੈ ਜਿਸ ਵਿੱਚ ਨਿਰਦੋਸ਼ ਅਤੇ ਨਿਹੱਥੇ ਲੋਕਾਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਛਾਲਾਂ ਲਗਾਈਆਂ ਸਨ। ਜਲ੍ਹਿਆਂ ਵਾਲਾ ਬਾਗ ਕਾਂਡ ਤੋਂ ਬਾਅਦ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਭਾਰਤ ਦੇ ਲੋਕ ਆਪਣੀ ਮਾਂ ਭੂਮੀ ਨੂੰ ਆਜ਼ਾਦ ਕਰਵਾਉਣਗੇ ।
ਲਿੰਕ: http://www.jallianwalabagh.ca/
ਫ਼ੋਟੋ ਗੈਲਰੀ
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋ ਜਲਿਆਂਵਾਲਾ ਬਾਗ਼ ਦੀ ਦੂਰੀ 13 ਕਿਲੋਮੀਟਰ ਹੈ।
ਰੇਲਗੱਡੀ ਰਾਹੀਂ
ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋ ਜਲ੍ਹਿਆਂ ਵਾਲਾ ਬਾਗ ਦੀ ਦੂਰੀ 2 ਕਿਲੋਮੀਟਰ ਹੈ।
ਸੜਕ ਰਾਹੀਂ
ਬੱਸ ਸਟੈਂਡ ਅਮ੍ਰਿਤਸਰ ਤੋ ਜਲ੍ਹਿਆਂ ਵਾਲਾ ਬਾਗ ਦੀ ਦੂਰੀ 1.7 ਕਿਲੋਮੀਟਰ ਹੈ।