ਬੰਦ ਕਰੋ

ਖੇਤੀਬਾੜੀ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲ੍ਹਾ ਅੰਮ੍ਰਿਤਸਰ

ਜਿਲ੍ਹੇ ਅੰਮ੍ਰਿਤਸਰ ਦਾ ਭੁਗੋਲਿਕ ਰਕਬਾ 2H64 ਹੈਕਟੇਅਰ ਹੈ,ਜਿਸ ਵਿੱਚੋਂ 2H17 ਲੱਖ ਹੈਕਟੇਅਰ ਰਕਬਾ ਖੇਤੀ ਅਧੀਨ ਹੈ ਅਤੇ 99H7# ਰਕਬਾ ਸਿੰਚਿਤ ਹੈ।ਜਿਲ੍ਹੇ ਵਿੱਚ 4 ਤਹਿਸੀਲਾਂ, 9 ਬਲਾਕ ਅਤੇ 776 ਪਿੰਡ ਹਨ।ਖੇਤੀਬਾੜੀ ਗਣਨਾਂ 2011-2011 ਅਨੁਸਾਰ ਜਿਲ੍ਹੇ ਵਿੱਚ ਕੁੱਲ 70705 ਕਿਸਾਨ ਪਰਿਵਾਰ ਹਨ।ਜਿਲ੍ਹੇ ਦੀ ਮੁੱਖ ਫਸਲ ਕਣਕ ਅਤੇ ਝੋਨਾ ਹੈ।ਜਿਲ੍ਹੇ ਦੀ ਕਣਕ ਅਤੇ ਝੋਨਾ ਜਿਲ੍ਹੇ ਦੀ ਮੁੱਖ ਫਸਲ ਹੈ। ਗੰਨਾ ਮੱਕੀ ਚਾਰਾ ਸਬਜੀਆ ਅਤੇ ਬਾਗਾਂ ਹੇਠ ਵੀ ਰਕਬਾ ਹੈ।ਫਸਲਵਾਰ ਰਕਬੇ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਜਿਲ੍ਹਾ ਅੰਮ੍ਰਿਤਸਰ ਵਿੱਚ ਮੁੱਖ ਫਸਲਾਂ ਹੇਠ ਰਕਬਾ, ਔਸਤ ਝਾੜ ਅਤੇ ਪੈਦਾਵਾਰ

ਸਾਉਣੀ 2017
ਲੜੀ ਨੰ : ਫਸਲ ਰਕਬਾ ਔਸਤ ਝਾੜ ਪੈਦਾਵਾਰ
1 ਝੋਨਾ 87,000 7283 6,34,000
2 ਬਾਸਮਤੀ 92,000 4780 4,40,000
ਕੁੱਲ ਜੋੜ   1,79,000 6000 10,74,000
ਸਾਉਣੀ 2018 (ਅਨੁਮਾਨਤ )
ਲੜੀ ਨੰ : ਫਸਲ ਰਕਬਾ ਔਸਤ ਝਾੜ ਪੈਦਾਵਾਰ
1 ਝੋਨਾ 80,000 7300 5,85,000
2 ਬਾਸਮਤੀ 99,000 4800 4,75,000
ਕੁੱਲ ਜੋੜ   1,79,000 5921 5,25,000
ਹਾੜ੍ਹੀ 2016-17
ਲੜੀ ਨੰ : ਫਸਲ ਰਕਬਾ ਔਸਤ ਝਾੜ ਪੈਦਾਵਾਰ
1 ਝੋਨਾ 1,88,000 4925 9,25,000
2 ਬਾਸਮਤੀ 1700 1300 2550
ਕੁੱਲ ਜੋੜ   4500 1150 5250
ਹਾੜ੍ਹੀ 2017-18 (ਅਨੁਮਾਨਤ )
ਲੜੀ ਨੰ : ਫਸਲ ਰਕਬਾ ਔਸਤ ਝਾੜ ਪੈਦਾਵਾਰ
1 ਝੋਨਾ 1,88,000 5000 9,40,000
2 ਬਾਸਮਤੀ 2000 1350 2700
ਕੁੱਲ ਜੋੜ   5000 1250 6250

*ਰਕਬਾ: ਹੈਕਟੇਅਰ ਵਿੱਚ,ਝਾੜ: ਕਿਲੋਗ੍ਰਾਮ ਪ੍ਰਤੀ ਹੈਕਟੇਅਰ ਵਿੱਚ, ਪੈਦਾਵਾਰ:ਟਨਾਂ ਵਿੱਚ

ਕਿਸਾਨਾਂ ਦੇ ਹਿੱਤ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ /ਸਹੂਲਤਾਂ ਦੇ ਮੁੱਖ ਅਕਰਸ਼ਣ ਹੇਠ ਲਿਖੇ ਅਨੁਸਾਰ ਹੈ:-

ਟ੍ਰੇਨਿੰਗ ਕੈਂਪ

ਕਿਸਾਨਾਂ ਨੂੰ ਵੱਖ-ਵੱਖ ਫਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਹਾਡੀ ਅਤੇ ਸਾਉਣੀ ਸੀਜਨ ਦੋਰਾਨ ਜਿਲ੍ਹਾ ਪੱਧਰੀ, ਬਲਾਕ ਪੱਧਰੀ, ਪਿੰਡ ਪੱਧਰੀ ਕੈਂਪ ਲਗਾਏ ਜਾਂਦੇ ਹਨ।ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਵੱਖ-ਵੱਖ ਸਕੀਮਾਂ ਰਾਹੀਂ ਕੈਂਪ ਲਗਾਏ ਜਾਂਦੇ ਹਨ, ਤਾਂ ਜੋ ਸਕੀਮਾਂ ਬਾਰੇ ਕਿਸਾਨਾਂ ਵਿੱਚ ਪ੍ਰਚਾਰ ਹਸ ਸਕੇ ਅਤੇ ਕਿਸਾਨਾਂ ਦੀ ਤਕਨੀਕੀ ਜਾਦਕਾਰੀ ਵਿੱਚ ਵਾਧਾ ਹੋ ਸਕੇ।

ਕੁਆਲਟੀ ਕੰਟਰੋਲ

ਕਿਸਾਨਾਂ ਨੂੰ ਮਿਆਰੀ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਮੁੱਹਈਆ ਕਰਵਾਉਣ ਲਈ ਵਿਭਾਗ ਵੱਲੋਂ ਕੀੜੇਮਾਰ ਦਵਾਈਆਂ ਖਾਦਾਂ ਅਤੇ ਬੀਜਾਂ ਦੇ ਡੀਲਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਮਿੱਥੇ ਟੀਚਿਆਂ ਅਨੁਸਾਰ ਸੈਂਪਲ ਡੀਲਰਾਂ ਅਤੇ ਕੰਪਨੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਕਿਸਾਨਾਂ ਵੱਲੋਂ ਘਰ ਵਿੱਚ ਰੱਖੇ ਵੱਖ-ਵੱਖ ਫਸਲਾਂ ਦੇ ਬੀਜਾਂ ਦੇ ਸੈਂਪਲ ਬੀਜ ਪਰਖ ਲੈਬ ਤੋਂ ਪਰਖ ਕਰਵਾ ਕੇ ਦਿੱਤੇ ਜਾਂਦੇ ਹਨ ਅਤੇ ਕਿਸਾਨਾਂ ਨੂੰ ਬੀਜਾਂ ਦੀ ਉਗਣ ਸ਼ਕਤੀ ਆਦਿ ਦੀ ਟੈਸਟ ਰਿਪੋਰਟ ਮੁੱਹਈਆ ਕਰਵਾਈ ਜਾਂਦੀ ਹੈ।

ਭੋ-ਪਰਖ ਸਕੀਮ

ਜਿਲ੍ਹਾ ਅੰਮ੍ਰਿਤਸਰ ਵਿੱਚ ਚਾਰ ਮਿੱਟੀ ਪਰਖ ਪ੍ਰਯੋਗਸ਼ਾਲਾ (ਅਜਨਾਲਾ, ਬਾਬਾ ਬਕਾਲਾ, ਅੰਮ੍ਰਿਤਸਰ ਅਤੇ ਜੰਡਿਆਲਾ ਗੁਰੂ) ਹਨ।ਕਿਸਾਨਾਂ ਨੂੰ ਇਹਨਾਂ ਮਿੱਟੀ ਪਰਖ ਪ੍ਰਯੋਗਸ਼ਾਲਾ ਰਾਹੀਂ ਮਿੱਟੀ ਪਰਖ ਦੀ ਸੇਵਾ ਦਿੱਤੀ ਜ਼ਾਦੀ ਹੈ, ਤਾਂ ਜੋ ਕਿਸਾਨ ਮਿੱਟੀ ਪਰਖ ਪ੍ਰਯੋਗਸ਼ਾਲਾ ਦੀ ਰਿਪਸਰਟ ਅਨੁਸਾਰ ਖਾਦਾਂ ਦੀ ਸੰਤੁਲਿਤ ਵਰਤੋਂ ਕਰ ਸਕਣ ਅਤੇ ਆਪਣੇ ਮੁਨਾਫੇ ਵਿੱਚ ਵਾਧਾ ਕਰ ਸਕਣ।ਰੈਕਲਾਮੇਸ਼ਨ ਸਕੀਮ ਅਧੀਨ ਕਿਸਾਨਾਂ ਨੂੰ ਜਿਪਸਮ ਮਿੱਟੀ ਪਰਖ ਰਿਪੋਰਟ ਦੇ ਅਧਾਰ ਦੇ ਸਬਸਿਡੀ ਤੇ ਸਪਲਾਈ ਕੀਤਾ ਜਾਂਦਾ ਹੈ।

ਸੀਡ ਵਿਲੇਜ ਸਕੀਮ

ਇਸ ਸਕੀਮ ਅਧੀਨ ਕਿਸਾਨਾਂ ਨੂੰ ਕਣਕ ਆਦਿ ਦਾ ਸੁਧਰਿਆ ਬੀਜ ਖੁਦ ਪੇਦਾ ਕਰਨ ਲਈ ਟੀਚੇ ਅਨੁਸਾਰ ਪਿੰਡਾਂ ਦੀ ਚੋਣ ਕਰਕੇ ਉਹਨਾਂ ਨੂੰ ਅਡਾਪਟ ਕੀਤਾ ਜਾਦਾ ਹੈ ।ਅਤੇ ਅਡਾਪਟ ਕੀਤੇ ਪਿੰਡਾ ਦੇ ਕਿਸਾਨਾ ਨੂੰ ਕਣਕ ਅਤੇ ਹੋਰ ਫਸਲਾ ਦਾ ਤਸਦੀਕ ਸੁਦਾ ਬੀਜ ਦਿੱਤਾ ਜਾਦਾ ਹੈ।ਚੁਣੇ ਪਿੰਡਾ ਵਿੱਚ ਟੇਨਿੰਗ ਕੈਪ ਲਗਾਕੇ ਕਿਸਾਨਾ ਨੂੰ ਖਾਲਸ ਬੀਜ ਪੈਦਾ ਕਰਨ ਦੀ ਟੇਨਿੰਗ ਦਿੱਤੀ ਜਾਦੀ ਹੈ।

ਨੈਸ਼ਨਲ ਮਿਸ਼ਨ ਆਨ ਐਗਰੀਕਲਚਰ ਐਕਸਟੇੈਨਸਨ ਐਡ ਟੈਕਨੋਲੋਜੀ (ਆਤਮਾ)

ਨੈਸ਼ਨਲ ਮਿਸ਼ਨ ਆਨ ਐਗਰੀਕਲਚਰ ਐਕਸਟੇੈਸਨ ਐਡ ਟੈਕਨੋਲੋਜੀ ਸਕੀਮ ਅਧੀਨ ਐਗਰੀਕਲਚਰ ਤਕਨੋਲੋਜੀ ਮੈਨਜਮੈਟ ਏਜੰਸੀ (ਆਤਮਾ) ਦੀ ਸੰਥਾਪਨਾ ਕੀਤੀ ਗਈ ਹੈ ਜਿਸ ਦਾ ਮੁੱਖ ਮੰਤਵ ਕਿਸਾਨਾ ਨੂੰ ਤਕਨੀਕੀ ਜਾਣਕਾਰੀ ਟ੍ਰ੍ਰੇਨਿੰਗਾ ਦੇਣਾ ਅਤੇ ਨਵੀ ਤਕਨੀਕ ਦਾ ਵਿਸਥਾਰ ਕਰਨਾ ਹੈ ਇਸ ਸਕੀਮ ਵਿੱਚ ਸੁਵਿਧਾ ਰੱਖੀ ਗਈ ਹੈ।ਸਕੀਮ ਦਾ ਮੁੱਖ ਮੰਤਵ ਫੈਸਲਾ ਕਰਨ ਦੇ ਅਧਿਕਾਰਾ ਦਾ ਜਿਲਾ ਪੱਧਰ ਤੱਕ ਵਿਕੇਦਰੀਕਰਨ ਕਰਨਾ, ਪੋ੍ਰਗਾਰਾਮ ਪਲੈਨਿੰਗ ਵਿਚ ਕਿਸਾਨਾ ਦਾ ਨਿਵੇਸ਼ ਕਰਨਾ ਅਤੇ ਭਾਗੀਦਾਰ ਦੀ ਜਿੰਮੇਵਾਰੀ ਤਾਲਮੇਲ ਅਤੇ ਸੰਪੂਰਣਤਾ ਵਧਾਉਣ ਤਾ ਜੋ ਨਵੀਆ ਕਾਢਾ ਤਕਨੀਕੀ ਫਰਕ ਕੁਦਰਤੀ ਸੋਮਿਆ ਨੂੰ ਵਧੇਰੇ ਅਸਰਦਾਰ ਅਤੇ ਕਾਰਜ ਕੁਸ਼ਲ ਢੰਗ ਨਾਲ ਅਮਲੀ ਰੂਪ ਦਿੱਤਾ ਜਾ ਸਕੇ।ਇਸ ਸਕੀਮ ਅਧੀਨ ਕਿਸਾਨਾ ਨੂੰ ਜਿਲਾਂ ਪੱਧਰ ਤੇ ਆਤਮਾ ਗਵਰਨਿੰਗ ਬੋਰਡ ਦੇ ਮੈਬਰਾਂ ਵੱਜੋ ਪ੍ਰਤੀਨਿਧਤਾ ਦਿੱਤੀ ਗਈ ਹੈ।ਕੈਫੇਟੇਰੀਏ ਦੇ ਨਿਯਮਾ ਕਿਸਾਨਾ ਨੂੰ ਅਨੁਸਾਰ ਕਿਸਾਨ ਸਿਖਲਾਈ ਕੈਪ ਪ੍ਰਦਰਸ਼ਨੀਆ, ਖੇਤੀਟੁਰ, ਗਰੱੁਪ ਕਿਸਾਨ, ਖੇਤਟੁਰ, ਗਰੁੱਪ, ਕਿਸਾਨਾ ਮੇਲੇ, ਕਿਸਾਨ ਖੇਤ ਦਿਵਸ, ਕਿਸਾਨ ਸਕੂਲਾ ਰਾਹੀ ਬਿਹਤਰ ਤਕਨੀਕੀ ਜਾਣਕਾਰੀ ਦਿੱਤੀ ਜਾਦੀ ਹੈ

ਨੈਸਨਲ ਮਿਸ਼ਨ ਫਾਰ ਆਇਲਸੀਡ ਐਡ ਆਇਲਪਾਮ

ਨੈਸ਼ਨਲ ਮਿਸ਼ਨ ਫਾਰ ਆਇਲਸੀਡ ਐਡ ਅਇਲਪਾਮ ਸਕੀਮ ਅਧੀਨ ਜਿਲ੍ਹੇ ਵਿੱਚ ਤੇਲਬੀਜ ਫਸਲਾਂ ਹੇਠ ਰਕਬਾ ਉਤਸਾਹਿਤ ਕੀਤਾ ਜਾਦਾ ਹੈ ਤਾਂ ਜੋ ਕਿਸਾਨ ਵੱਧ ਤੋ ਵੱਧ ਰਕਬਾ ਤੇਲ ਬੀਜ ਫਸਲਾਂ ਹੇਠ ਲਿਆ ਸਕਣ। ਇਸ ਸਕੀਮ ਅਧੀਨ ਕਿਸਾਨਾ ਨੂੰ ਸਰੋ ਦੇ ਪ੍ਰਦਰਸ਼ਨੀ ਪਲਾਟ ਬਿਜਾਏ ਜਾਦੇ ਹਨ ਅਤੇ ਸਬਸਿਡੀ ਤੇ ਤੇਲ ਬੀਜ ਫਸਲਾਂ ਦੇ ਬੀਜ ਕੀਟਨਾਸ਼ਕ ਅਤੇ ਤਕਨੀਕੀ ਜਾਣਕਾਰੀ ਦੇਣ ਲਈ ਕੈਪ ਲਗਾਏ ਜਾਦੇ ਹਨ ।ਡਾਇਰੈਕਟਰ ਖੇਤੀਬਾੜੀ ਵਿਭਾਗ ਵੱਲੋ ਇਸ ਸਬੰਧੀ ਹਰ ਸਾਲ ਟੀਚਾ ਅਤੇ ਫੰਡ ਜਾਰੀ ਕੀਤਾ ਜਾਦਾ ਹੈ।ਇਸ ਸਕੀਮ ਅਧੀਨ ਭਾਰਤ ਸਰਕਾਰ ਵੱਲੋ 75 ਪ੍ਰਤੀਸ਼ਤ ਅਤੇ ਰਾਜ ਸਰਕਾਰ ਵੱਲੋ 25 ਪ੍ਰਤੀਸ਼ਤ ਹਿੱਸਾ ਪਾਇਆ ਜਾਦਾ ਹੈ ਕਿਸਾਨਾ ਨੂੰ ਸਰੋ ਦੀਆ ਮਿੰਨੀ ਕਿੱਟਾ ਵੀ ਜਾਦੀਆ ਸਨ ।

ਫਸਲੀ ਵਿਭੰਨਤਾ

ਇਸ ਸਕੀਮ ਅਧੀਨ ਮੱਕੀ ਅਤੇ ਬਾਸਮਤੀ ਹੇਠ ਰਕਬੇ ਨੂੰ ਉਤਸਾਹਿਕ ਕੀਤਾ ਜਾਦਾ ਹੈ।ਇਸ ਸਕੀਮ ਅਧੀਨ ਸਬਸਿਡੀ ਤੇ ਮੱਕੀ ਦੀਆਂ ਨਵੀਆ ਵੱਧ ਝਾੜ ਦੇਣ ਵਾਲੀਆਂ ਕਿੋਾਨਾ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਟੇ੍ਰਨਿੰਗਾ ਪ੍ਰਦਰਸ਼ਨੀਆ ਅਤੇ ਖੇਤੀ ਟੁੂਰ ਲਗਾਏ ਜਾਦੇ ਹਨ</p

ਰਾਸ਼ਟਰੀ ਕ੍ਰ੍ਰਿਸ਼ੀ ਵਿਕਾਸ ਯੋਜਨਾ (ਆਰ ਕੇ ਵੀ ਵਾਈ)

ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਰੈਜੀਡਿਉ (ਪਰਾਲੀ ਪ੍ਰਬੰਧਨ) ਅਤੇ ਅਤੇ ਫਸਲੀਵਿਿਭੰਨਤਾ ਅਧੀਨ ਕਿਸਾਨਾ ਨੂੰ ਉਪਦਾਨ ਤੇ ਨਵੀਨਤਮ ਖੇਤੀ ਮਸ਼ੀਨਰੀ ਅਤੇ ਹੋਰ ਖੇਤੀ ਸੰਦ ਮੁਹੱਈਆ ਕਰਵਾਏ ਜਾਦੇ ਹਨ ।ਕਿਸਾਨ ਖੇਤੀਬਾੜੀ ਦੇ ਦਫਤਰ ਵਿਖੇ ਨਿਰਧਾਰਤ ਪ੍ਰੋਫਾਰਮੇ ਵਿੱਚ ਅਪਲਾਈ ਕਰਦਾ ਹੈ ਅਤੇ ਬਣਦੀ ਸਬਸਿਡੀ ਕਿਸਾਨਾ ਦੇ ਖਾਤਿਆ ਵਿੱਚ ਪਾ ਦਿੱਤਾ ਜਾਦੀ ਹੈ। ਸਬ ਮਿਸ਼ਨ ਆਨ ਐਗਰੀਕਰਲਚਰ ਮੈਕਨਾਈਜੇਸ਼ਨ ਸਕੀਮ ਅਧੀਨ ਫਾਰਮ ਮਸ਼ਨੀਰੀ ਬੈਕ ਸਥਾਪਤ ਕੀਤੇ ਜਾਦੇ ਹਨ। ਖੇਤੀ ਸੰਦ ਕਿਰਾਏ ਦੇ ਵਰਣਨ ਲਈ ਖੇਤਹ ਮਸ਼ਨੀਰੀ ਸਰਵਿਸ ਸੈਟਰ ਸਥਾਪਿਤ ਕੀਤੇ ਜਾਦੇ ਹਨ ਤਾਂ ਜੋ ਕਿਸਾਨਾ ਇੱਕ ਜਾਦੇ ਹਨ । ਤਾ ਜੋ ਕਿਸਾਨ ਇੱਕ ਜਗਾਂ੍ਹ ਤੋ ਹੀ ਸਾਰੀ ਖੇਤੀ ਮਸ਼ਨੀਰੀ ਕਿਰਾਏ ਤੇ ਲੈ ਸਕਣ।

ਗਰਾਂਉਡ ਵਾਟਰ ਸੈਲ

ਖੇਤੀਬਾੜੀ ਵਿਭਾਗ ਦੇ ਟਿਊਬਵੈਲ ਸੈਕਸ਼ਨ ਵੱਲੋਂ ਕਿਸਾਨਾਂ ਦੇ ਖੇਤਾਂ ਦੀ ਸਿੰਚਾਈ ਲਈ ਵੱਖ-ਵੱਖ ਰਿਗ ਮਸ਼ੀਨਾਂ ਨਾਲ ਟਿਊਬਵੈਲਾਂ ਦੇ ਬੋਰ ਸਰਕਾਰੀ ਰੇਟਾਂ ਤੇ ਕੀਤੇ ਜਾਂਦੇ ਹਨ, ਜੋ ਕਿ ਪ੍ਰਾਈਵੇਟ ਬੋਰ ਕਰਨ ਵਾਲੀਆਂ ਕੰਪਨੀਆਂ ਤੋਂ ਕਾਫੀ ਘੱਟ ਹਨ।ਇਸ ਤੋ ਇਲਾਵਾ ਵਿਸਥਾਰ ਸੇਵਾਵਾਂ ਅਧੀਨ ਕਿਸਾਨਾਂ ਦੇ ਲੱਗੇ ਹੋਏ ਟਿਊਬਵੈਲਾਂ ਦੇ ਰਖ ਰਖਾਵ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਜਾਂਦੀ ਹੈ।ਕਿਸਾਨਾਂ ਦੇ ਪੁਰਾਣੇ ਅਤੇ ਨਵੇਂ ਬੋਰਾਂ ਦੇ ਵਿਕਾਸ ਕਪ੍ਰੈਸਰ ਮਸ਼ੀਨ ਨਾਲ ਸਰਕਾਰੀ ਰੇਟਾਂ ਤੇ ਕੀਤੇ ਜਾਂਦੇ ਹਨ।ਇਸ ਸੈਕਸ਼ਨ ਵੱਲੋ ਕਿਸਾਨਾਂ ਨੂੰ ਟਿਊਬਵੈਲਾਂ ਦੇ ਸੁਧਰੇ ਡਿਜਾਈਨਾਂ$ਸਟੈਂਡਰਡ ਟਿਊਬਵੈਲ ਲਗਾਉਣ ਜਿਸ ਨਾਲ ਟਿਊਬਵੈਲਾਂ ਦੀ ਨਿਪੁੰਨਤਾ ਵਧਾਈ ਜਾ ਸਕੇ ਦੀ ਤਕਨੀਕੀ ਜਾਣਕਾਰੀ ਦਿੱਤੀ ਜਾਂਦੀ ਹੈ।

ਗੰਨਾ ਸ਼ਾਖਾ

ਸਹਾਇਕ ਗੰਨਾ ਵਿਕਾਸ ਅਫਸਰ ਅੰਮ੍ਰਿਤਸਰ ਅਧੀਨ ਤਿੰਨ ਖੰਡ ਮਿੱਲਾਂ ਅਜਨਾਲਾ, ਬਟਾਲਾ ਸਹਿਕਾਰੀ ਖੰਡ ਮਿੱਲ ਅਤੇ ਰਾਣਾ ਖੰਡ ਮਿੱਲ ਬੁਟਰ ਸਿਿਵਆ ਆਉਂਦੀਆ ਹਨ।ਇਸ ਦਫਤਰ ਵੱਲੋਂ ਗੰਨੇ ਨਾਲ ਸਬੰਧਤ ਐਕਟ ਅਤੇ ਰੂਲਜ ਨੂੰ ਲਾਗੂ ਕੀਤਾ ਜਾਂਦਾ ਹੈ।ਕਿਸਾਨਾਂ ਨੂੰ ਨਵੀਆ ਕਿਸਮਾਂ ਦਾ ਬੀਜ ਉਪਲੱਬਧ ਕਰਵਾਇਆ ਜਾਂਦਾ ਹੈ ਅਤੇ ਤਕਨੀਕੀ ਜਾਣਕਾਰੀ ਦਿੱਤੀ ਜਾਂਦੀ ਹੈ।ਖੰਡ ਮਿੱਲ ਏਰੀਏ ਵਿੱਚ ਕੀੜਿਆ ਅਤੇ ਬਿਮਾਰੀਆਂ ਦਾ ਸਰਵੇਲੈਂਸ ਕਰਕੇ ਉਸ ਦੀ ਰੋਕਥਾਮ ਲਈ ਦੱਸਿਆ ਜਾਂਦਾ ਹੈ।ਪਿੜਾਈ ਸੀਜ਼ਨ ਦੋਰਾਨ ਖੰਡ ਮਿੱਲਾਂ ਦਾ ਕੰਡਾ, ਯਾਰਡ, ਕੈਲੰਡਰ, ਪੇਮੈਂਟ ਆਦਿ ਚੈਕ ਕੀਤੀ ਜਾਂਦੀ ਹੈ।ਕਿਸਾਨਾਂ ਨੂੰ ਆਉਂਦੀਆ ਮੁਸ਼ਕਲਾਂ ਦੇ ਹੱਲ ਲਈ ਹਰ ਮਿੱਲ ਵਿੱਚ ਗਰੀਵੈਨਸਜ ਰਿਡਰੈਸਲ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੀ ਹਰ ਮਹੀਨੇ ਮੀਟਿੰਗ ਹੁੰਦੀ ਹੈ।ਇਸ ਕਮੇਟੀ ਵਿੱਚ ਦੋ ਗੰਨਾ ਕਿਸਾਨ ਮੈਂਬਰ ਹਨ।ਇਸ ਤੋਂ ਇਲਾਵਾ ਸਮੇਂ-ਸਮੇਂ ਸਿਰ ਵਿਭਾਗ ਵੱਲੋਂ ਪ੍ਰਦਰਸ਼ਨੀ ਪਲਾਟ ਬਿਜਵਾਏ ਜਾਂਦੇ ਹਨ।ਕਿਸਾਨਾਂ ਨੂੰ ਗੁੜ ਬਣਾਉਣ ਲਈ ਜਾਣਕਾਰੀ ਅਤੇ ਟ੍ਰੇਨਿੰਗ ਦਾ ਪ੍ਰਬੰਧ ਕਰਵਾਇਆ ਜਾਂਦਾ ਹੈ।