ਹਵਾਈ ਸੇਵਾ
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਜਿਹੜਾ ਕਿ ਗਿਆਰਾਂ(11) ਕਿਲੋਮੀਟਰ ਦੀ ਦੂਰੀ ਤੇ ਹੈ ਬਹੁਤ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨਾਲ ਜੁੜਿਆ ਹੈ। ਤੁਸੀਂ ਇੱਥੇ ਪਹਿਲਾਂ ਹੀ ਬੁੱਕ ਕੀਤੀਆਂ ਕਾਰਾਂ ਅਤੇ ਔਟੋ ਰਿਕਸ਼ਾ ਤੇ ਆ ਸਕਦੇ ਹੋ। ਵਧੇਰੇ ਜਾਣਕਾਰੀ ਲਈ https://www.aai.aero/en/airports/contact-us/amritsar ਤੇ ਕਲਿਕ ਕਰੋ|
ਰੇਲ ਦੁਆਰਾ
ਅੰਮ੍ਰਿਤਸਰ ਸਿੱਧੀ ਰੇਲ ਗੱਡੀਆਂ ਵਿਚ ਦਿੱਲੀ, ਜੰਮੂ, ਮੁੰਬਈ, ਨਾਗਪੁਰ, ਕਲਕੱਤਾ ਅਤੇ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ। .ਹੋਰ ਜਾਣਕਾਰੀ ਲਈ http://www.indianrail.gov.in ਵੇਖੋ।
ਸੜਕ ਰਾਹੀਂ
ਤੁਸੀਂ ਗੁਆਂਢੀ ਰਾਜਾਂ ਤੋਂ ਅੰਮ੍ਰਿਤਸਰ ਵੇਖ ਸਕਦੇ ਹੋ ਪਰ ਬੱਸ ਸੇਵਾਵਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ (235 ਕਿਲੋਮੀਟਰ), ਦਿੱਲੀ (450 ਕਿਲੋਮੀਟਰ), ਸ਼ਿਮਲਾ ,ਕੁੱਲੂ, ਮਨਾਲੀ, ਡਲਹੌਜ਼ੀ ਅਤੇ ਹਿਮਾਚਲ ਦੇਹਰਾਦੂਨ ਆਦਿ ਲਈ ਉਪਲਭਧ ਹਨ। ਲਾਹੌਰ (35 ਕਿਲੋਮੀਟਰ) ਲਈ ਵੀ ਬੱਸ ਸਰਵਿਸ ਮਿਲ ਜਾਂਦੀ ਹੈ ਜਿਹੜੀ ਕਿ ਅੰਮ੍ਰਿਤਸਰ ਨੂੰ ਪੰਜਾਬ ਹੀ ਨਹੀਂ ਭਾਰਤ ਵਿੱਚ ਵੀ ਇੱਕ ਵੱਖਰਾ ਸ਼ਹਿਰ ਬਣਾਉਂਦੀ ਹੈ।