ਬੰਦ ਕਰੋ

ਸੈਰ ਸਪਾਟਾ

ਅੰਮ੍ਰਿਤਸਰ ੧੫੭੪ ਏ ਡੀ ਵਿੱਚ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਰਾਮਦਾਸ ਜੀ ਵੱਲੋਂ ਵਸਾਇਆ ਗਿਆ। ਸਥਾਪਨਾ ਤੋਂ ਪਹਿਲਾਂ ਇਹ ਸਾਰਾ ਖੇਤਰ ਸੰਘਣੇ ਜੰਗਲ ਨਾਲ ਭਰਿਆ ਸੀ ਅਤੇ ਬਹੁਤ ਸਾਰੀਆਂ ਝੀਲਾਂ ਇੱਥੇ ਮੌਜੂਦ ਸਨ। ਸ਼ਹਿਰ ਦੀ ਸ਼ੁਰੂਆਤ ਕਰਨ ਲਈ ਗੁਰੂ ਜੀ ਨੇ ਪੱਟੀ ਅਤੇ ਕਸੂਰ ਤੋਂ ਵੱਖਰੇ ਵੱਖਰੇ ਖੇਤਰਾਂ ਦੇ ਬਵੰਜਾ ਵਪਾਰੀਆਂ ਨੂੰ ਬੁਲਾਇਆ। ਇਨ੍ਹਾਂ ਪਰਿਵਾਰਾਂ ਨੇ ਸ਼ਹਿਰ ਵਿੱਚ ਬੱਤੀ ਦੁਕਾਨਾਂ ਸ਼ੁਰੂ ਕੀਤੀਆਂ ਜਿਹੜੀਆਂ ਅੱਜ ਵੀ ਉੱਥੇ ਮੌਜੂਦ ਬੱਤੀ ਸੀ ਹੱਟਾਂ ਦੇ ਨਾਮ ਨਾਲ ਮੌਜੂਦ ਹਨ। ਗੁਰੂ ਜੀ ਖੁਦ ਇਨ੍ਹਾਂ ਪਰਿਵਾਰਾਂ ਨਾਲ ਆ ਕੇ ਰਹਿਣ ਲੱਗੇ ਤੇ ਇਸ ਨੂੰ ਰਾਮਦਾਸਪੁਰ ਆਖਿਆ ਜਾਣ ਲੱਗਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਸ ਦੀ ਪ੍ਰਸ਼ੰਸਾ ਕੀਤੀ ਗਈ।

ਅੰਮ੍ਰਿਤਸਰ ਦਾ ਨਾਂ ਅੰਮ੍ਰਿਤ ਸਰੋਵਰ ਤੋਂ ਪਿਆ ਜਿਸ ਦੀ ਉਸਾਰੀ ਸ੍ਰੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ ਸੀ ਨੂੰ ਉਨ੍ਹਾਂ ਦੇ ਉੱਤਰਾਧਿਕਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੂਰਾ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਬਿਲਕੁਲ ਕੇਂਦਰ ਵਿੱਚ ਬਣਾਇਆ। ਉਸ ਤੋਂ ਬਾਅਦ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰਾ ਕਰ ਲਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਰ ਦਿੱਤਾ ਗਿਆ। ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਵਜੋਂ ਨਿਯੁਕਤ ਕੀਤਾ ਗਿਆ।

ਵਧੇਰੇ ਜਾਣਕਾਰੀ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ :

ਪੰਜਾਬ ਟੂਰਿਜ਼ਮ ਵੈਬਸਾਈਟ