ਜਲਵਾਯੂ
ਮੌਸਮ ਤੇ ਹਾਲਾਤ ਹਵਾ ਪਾਣੀ ਜ਼ਿਲ੍ਹੇ ਦੇ ਹਵਾ ਪਾਣੀ ਵਿੱਚ ਦੱਖਣ ਪੱਛਮੀ ਮੌਨਸੂਨ ਗਰਮੀ ਅਤੇ ਹਵਾਦਾਰ ਸਰਦੀ ਤੋਂ ਇਲਾਵਾ ਆਮ ਸੋਕਾ ਦੇਖਿਆ ਜਾਂਦਾ ਹੈ। ਸਾਲ ਨੂੰ ਚਾਰ ਮੌਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ਸਰਦੀ ਦਾ ਮੌਸਮ ਨਵੰਬਰ ਤੋਂ ਮਾਰਚ ਤੱਕ ਦਾ ਹੈ। ਅਪ੍ਰੈਲ ਤੋਂ ਜੂਨ ਮਹੀਨੇ ਤੱਕ ਦਾ ਸਮਾਂ ਗਰਮੀ ਦਾ ਮੌਸਮ ਹੈ। ਦੱਖਣ ਪੱਛਮੀ ਮਾਨਸੂਨ ਦਾ ਮੌਸਮ ਜੁਲਾਈ ਦੇ ਸ਼ੁਰੂ ਤੋਂ ਸਤੰਬਰ ਦੇ ਪਹਿਲੇ ਹਫ਼ਤੇ ਤੱਕ ਦਾ ਹੈ। ਬਾਕੀ ਸਮਾਂ ਜੋ ਕਿ ਨਵੰਬਰ ਦੇ ਸ਼ੁਰੂ ਤੱਕ ਦਾ ਹੈ। ਉਹ ਮਾਨਸੂਨ ਦੇ ਬਾਅਦ ਦਾ ਸਮਾਂ ਹੈ ਜਾਂ ਮੌਸਮ ਵਿੱਚ ਬਦਲਾਅ ਦਾ ਸਮਾਂ ਹੈ।
ਬਾਰਿਸ਼
ਔਸਤ ਸਾਲਾਨਾ ਵਰਖਾ ਜ਼ਿਲ੍ਹੇ ਵਿੱਚ 541.9mm ਹੈ। ਜ਼ਿਲ੍ਹੇ ਵਿੱਚ ਵਰਖਾ ਆਮ ਤੌਰ ਤੇ ਦੱਖਣ ਪੱਛਮ ਤੋਂ ਉੱਤਰ ਪੂਰਬ ਵੱਲ ਨੂੰ ਜਾਂਦੀ ਹੈ ਅਤੇ 435.5mm ਖਾਰਾ ਤੋਂ 591.7mm ਰਈਆ ਤੱਕ ਪੈਂਦੀ ਹੈ। ਲਗਭਗ 74 ਪ੍ਰਤੀਸ਼ਤ ਵਰਖਾ ਪੂਰੇ ਸਾਲ ਵਿੱਚ ਜੂਨ ਮਹੀਨੇ ਤੋਂ ਸਤੰਬਰ ਮਹੀਨੇ ਤੱਕ ਵੇਖੀ ਜਾਂਦੀ ਹੈ। ਦਸੰਬਰ ਤੋਂ ਫਰਵਰੀ ਮਹੀਨੇ ਤੱਕ ਸਾਲ ਵਿੱਚ ਸਿਰਫ਼ 13 ਪ੍ਰਤੀਸ਼ਤ ਵਰਖਾ ਵੇਖਣ ਨੂੰ ਨਸੀਬ ਹੁੰਦੀ ਹੈ। ਵਰਖਾ ਵਿੱਚ ਸਾਲ ਦਰ ਸਾਲ ਬਹੁਤ ਵੱਡਾ ਅੰਤਰ ਦੇਖਿਆ ਜਾਂਦਾ ਹੈ। 1902 ਤੋਂ 1950 ਤੱਕ ਦੇ 50 ਸਾਲ ਦੇ ਸਮੇਂ ਦੌਰਾਨ 1917 ਵਿੱਚ ਆਮ ਤੌਰ ਤੇ ਹੋਣ ਵਾਲੀ ਵਰਖਾ ਨਾਲੋਂ 184 % ਵਰਖਾ ਜ਼ਿਆਦਾ ਹੋਈ ਅਤੇ ਅਗਲੇ ਹੀ ਸਾਲ 13 ਸਾਲਾਂ ਵਿੱਚ ਆਮ ਤੌਰ ਤੇ ਹੋਣ ਵਾਲੀ ਬਾਰਸ਼ ਨਾਲੋਂ 80 ਪ੍ਰਤੀਸ਼ਤ ਵਰਖਾ ਘੱਟ ਹੋਈ । ਲਗਾਤਾਰ ਦੋ ਸਾਲ ਵਰਖਾ ਘੱਟ ਹੋਈ ਛੇ ਵਾਰੀ ਖਾਰਾ ਵਿੱਚ ਤੇ ਚਾਰ ਵਾਰ ਅੰਮ੍ਰਿਤਸਰ ਵਿੱਚ ਇਹੋ ਜਿਹੀ ਤਿੰਨ ਸਾਲ ਦੀ ਵਰਖਾ ਸੱਤ ਸਟੇਸ਼ਨਾਂ ਵਿੱਚੋਂ ਚਾਰ ਸਟੇਸ਼ਨਾਂ ਤੇ ਹੋਈ। ਤਰਨ ਤਾਰਨ ਵਿੱਚ ਸਿਰਫ ਚਾਰ ਸਾਲਾਂ ਵਿੱਚ ਇੱਕ ਵਾਰ ਹੀ ਵਰਖਾ ਹੋਈ। ਟੇਬਲ ਦੋ ਤੋਂ ਦੇਖਿਆ ਜਾਵੇਗਾ ਕਿ ਜ਼ਿਲ੍ਹੇ ਵਿੱਚ ਸਾਲਾਨਾ ਵਰਖਾ ਤੇਤੀ ਸਾਲ ਵਿੱਚ 401mm ਤੋਂ 700 mm ਤੱਕ ਹੋਈ ਔਸਤਨ ਸਾਲ ਵਿੱਚ ਜ਼ਿਲ੍ਹੇ ਵਿੱਚ ਤੀਹ ਵਰਖਾ ਦੇ ਦਿਨ ਹੁੰਦੇ ਹਨ। ਇਹ ਗਿਣਤੀ ਖਾਰਾ ਦੇ ਵਿੱਚ ਚੱਬੀ ਹੈ ਅਤੇ ਰਈਆ ਦੇ ਵਿੱਚ ਚੌਥੀ ਹੈ ਪੰਜ ਅਕਤੂਬਰ ਉੱਨੀ ਸੌ ਪਚਵੰਜਾ ਵਿੱਚ ਜ਼ਿਲ੍ਹੇ ਵਿੱਚ ਕਿਸੇ ਵੀ ਸਟੇਸ਼ਨ ਤੇ ਸਭ ਤੋਂ ਵੱਧ ਵਰਖਾ ਪਈ ਜਿਹੜੀ ਕਿ 457.2mm ਸੀ। ਮਹੀਨੇ ਦੀ ਔਸਤਨ ਵਰਖਾ ਸਾਲ 1968,1973 ਤੋਂ 1986 ਤੱਕ ਟੇਬਲ ਤਿੰਨ ਵਿੱਚ ਦਿੱਤੀ ਗਈ ਹੈ।
ਤਾਪਮਾਨ
ਅੰਮ੍ਰਿਤਸਰ ਵਿੱਚ ਅੰਤਰਿਕਸ਼ ਵਿੱਦਿਆ ਸਬੰਧੀ ਜਾਂਚ ਕਮੇਟੀ ਹੈ ਅਤੇ ਇਸ ਜਾਂਚ ਕਮੇਟੀ ਨੂੰ ਅੰਤਰਿਕਸ਼ ਸਿੱਖਿਆ ਸਬੰਧੀ ਆਦਰਸ਼ ਦਾ ਪ੍ਰਤੀਨਿਧ ਮੰਨਿਆ ਜਾ ਸਕਦਾ ਹੈ। ਮਾਰਚ ਦੇ ਅੰਤ ਤੋਂ ਤਾਪਮਾਨ ਜੂਨ ਤੱਕ ਹੌਲੀ ਹੌਲੀ ਵਧਦਾ ਹੈ। ਜੂਨ ਮਹੀਨਾ ਸਭ ਤੋਂ ਵੱਧ ਗਰਮ ਹੁੰਦਾ ਹੈ ਜੋ ਕਿ ਰੋਜ਼ਾਨਾ ਘੱਟੋ ਘੱਟ 25.2c ਹੁੰਦਾ ਹੈ। ਗਰਮੀ ਦੇ ਦੌਰਾਨ ਤਾਪ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਉਸ ਸਮੇਂ ਪੈਣ ਵਾਲੀ ਲੂ ਬਹੁਤ ਹੀ ਨਿਰਾਸ਼ ਕਰਦੀ ਹੈ ਜੂਨ ਮਹੀਨੇ ਦੇ ਅੰਤ ਵਿੱਚ ਜਾਂ ਜੁਲਾਈ ਦੇ ਸ਼ੁਰੂਆਤ ਵਿੱਚ ਮੌਨਸੂਨ ਆ ਜਾਣ ਨਾਲ ਦਿਨ ਦੇ ਤਾਪਮਾਨ ਵਿੱਚ ਕਾਫੀ ਸੁਧਾਰ ਦੇਖਿਆ ਜਾਂਦਾ ਹੈ। ਰਾਤਾਂ ਗਰਮ ਦਿਨ ਨਾਲੋਂ ਕੁਝ ਠੰਢੀਆਂ ਹੋ ਜਾਂਦੀਆਂ ਹਨ। ਸਭਾ ਵਿਚ ਰੁੱਖਾਪਨ ਆ ਜਾਂਦਾ ਹੈ ਅਤੇ ਮੌਸਮ ਦਮਨਕਾਰੀ ਹੋ ਜਾਂਦਾ ਹੈ ਸਤੰਬਰ ਦੀ ਸ਼ੁਰੂਆਤ ਵਿੱਚ ਮੌਨਸੂਨ ਜਾਣ ਨਾਲ ਦਿਨ ਦਾ ਤਾਪਮਾਨ ਮੌਨਸੂਨ ਵਰਗਾ ਹੀ ਰਹਿੰਦਾ ਹੈ ਪਰ ਰਾਤਾਂ ਠੰਢੀਆਂ ਹੋ ਜਾਂਦੀਆਂ ਹਨ ਅਕਤੂਬਰ ਤੋਂ ਤਾਪਮਾਨ ਵਿੱਚ ਭਾਰੀ ਗਿਰਾਵਟ ਆ ਜਾਂਦੀ ਹੈ। ਜਨਵਰੀ ਮਹੀਨੇ ਦੇ ਨਾਲ 4.5c ਨਾਲ ਸਭ ਤੋਂ ਠੰਢਾ ਮਹੀਨਾ ਹੁੰਦਾ ਹੈ। ਵਿੱਚ ਠੰਢੀਆਂ ਹਵਾਵਾਂ ਚੱਲਦੀਆਂ ਹਨ ਅਤੇ ਤਾਪਮਾਨ ਇੱਕ ਡਿਗਰੀ ਤੋਂ ਵੀ ਥੱਲੇ ਚਲਾ ਜਾਂਦਾ ਹੈ। ਪਾਲਾ ਠੰਡੇ ਮੌਸਮ ਵਿੱਚ ਆਮ ਹੁੰਦਾ ਹੈ। 21 ਮਈ 1978 ਵਿੱਚ ਅੰਮ੍ਰਿਤਸਰ ਦਾ ਸਭ ਤੋਂ ਵੱਧ ਤਾਪਮਾਨ 47.7cc ਮਾਪਿਆ ਗਿਆ। 25 ਦਸੰਬਰ 1984 ਨੂੰ ਸਭ ਤੋਂ ਘੱਟ ਤਾਪਮਾਨ ਮਾਪਿਆ ਗਿਆ। ਨਮੀਂਆਮ ਤੌਰ ਤੇ ਨਵੀਂ ਸਵੇਰ ਸਮੇਂ ਜ਼ਿਆਦਾ ਹੁੰਦੀ ਹੈ ਦੁਪਹਿਰ ਵੇਲੇ ਨਮੀ ਘੱਟ ਹੁੰਦੀ ਹੈ ਸਾਲ ਦਾ ਸਭ ਤੋਂ ਸੁੱਕਾ ਸਮਾਂ ਗਰਮੀ ਦਾ ਮੌਸਮ ਹੈ ਇਸ ਵੇਲੇ ਨਮੀਂ25% ਜਾਂ ਉਸ ਤੋਂ ਵੀ ਘੱਟ ਹੁੰਦੀ ਹੈ।
ਨਮੀ
ਆਮ ਤੌਰ ਤੇ ਨਮੀ ਸਵੇਰ ਸਮੇਂ ਜ਼ਿਆਦਾ ਹੁੰਦੀ ਹੈ ਦੁਪਹਿਰ ਵੇਲੇ ਨਮੀ ਘੱਟ ਹੁੰਦੀ ਹੈ । ਸਾਲ ਦਾ ਸਭ ਤੋਂ ਸੁੱਕਾ ਸਮਾਂ ਗਰਮੀ ਦਾ ਮੌਸਮ ਹੈ ਇਸ ਵੇਲੇ ਨਮੀਂ 25% ਜਾਂ ਉਸ ਤੋਂ ਵੀ ਘੱਟ ਹੁੰਦੀ ਹੈ।
ਬੱਦਲ
ਆਕਾਸ਼ ਤੇ ਆਮ ਤੌਰ ਤੇ ਘੱਟ ਤੋਂ ਘੱਟ ਬੱਦਲ ਰਹਿੰਦੇ ਹਨ। ਠੰਢੇ ਮੌਸਮ ਵਿੱਚ ਬੱਦਲਾਂ ਕਾਰਨ ਪੱਛਮੀ ਪਾਸੇ ਹਲਚਲ ਰਹਿੰਦੀ ਹੈ। ਸਾਰੇ ਸਾਲ ਦੌਰਾਨ ਬੱਦਲ ਨਹੀਂ ਰਹਿੰਦੇ ਮੌਸਮ ਜਿਆਦਾਤਰ ਸਾਫ ਹੀ ਰਹਿੰਦਾ ਹੈ।
ਹਵਾਵਾਂ
ਗਰਮੀ ਵਿੱਚ ਹਵਾਵਾਂ ਜ਼ਿਆਦਾ ਨਹੀਂ ਵਹਿੰਦੀਆਂ; ਮਾਨਸੂਨ ਦੇ ਬਾਅਦ ਅਤੇ ਠੰਢੇ ਮੌਸਮ ਵਿੱਚ ਹਵਾਵਾਂ ਹਲਕੀਆਂ ਹੁੰਦੀਆਂ ਹਨ। ਦੁਪਹਿਰ ਵੇਲੇ ਜ਼ਿਆਦਾਤਰ ਹਵਾਵਾਂ ਉੱਤਰ ਪੱਛਮੀ ਪਾਸੇ ਨੂੰ ਚੱਲਦੀਆਂ ਹਨ। ਅਪ੍ਰੈਲ ਅਤੇ ਮਈ ਵਿੱਚ ਦੁਪਹਿਰ ਵੇਲੇ ਹਵਾਵਾਂ ਉੱਤਰ ਪੂਰਬ ਵੱਲ ਨੂੰ ਅਤੇ ਸਵੇਰ ਵੇਲੇ ਉੱਤਰ ਪੱਛਮ ਨੂੰ ਵਗਦੀਆਂ ਹਨ। ਆਮ ਤੌਰ ਤੇ ਹਵਾਵਾਂ ਉੱਤਰ ਪੂਰਬ ਤੋਂ ਦੱਖਣ ਪੂਰਬ ਵੱਲ ਚੱਲਦੀਆਂ ਹਨ।
ਖਾਸ ਮੌਸਮ ਦਾ ਦ੍ਰਿਸ਼
ਠੰਢੇ ਮੌਸਮ ਵਿੱਚ ਪੱਛਮ ਵੱਲੋਂ ਆਉਂਦੀਆਂ ਹਵਾਵਾਂ ਜ਼ਿਲ੍ਹੇ ਦੇ ਮੌਸਮ ਨੂੰ ਪ੍ਰਭਾਵਿਤ ਕਰਦੀਆਂ ਹਨ ਜਿਸ ਨਾਲ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ। ਬਿਜਲੀ ਦੀ ਗੜਗੜਾਹਟ ਅਤੇ ਮਿੱਟੀ ਦੇ ਤੂਫਾਨ ਗਰਮੀ ਦੇ ਮੌਸਮ ਵਿੱਚ ਆਉਂਦੇ ਹਨ ਸਮੇਂ ਸਮੇਂ ਤੇ ਠੰਢੇ ਮੌਸਮ ਵਿੱਚ ਧੁੰਦ ਵੀ ਪੈਂਦੀ ਹੈ।