ਵਾਹਗਾ ਬਾਰਡਰ
ਵਾਹਗਾ ਬਾਰਡਰ ਭਾਰਤ ਅਤੇ ਪਾਕਿਸਤਾਨ ਵਿੱਚ ਇੱਕ ਅੰਤਰਰਾਸ਼ਟਰੀ ਬਾਰਡਰ ਹੈ ।ਸੈਨਾ ਦਾ ਆਪਸ ਵਿੱਚ ਹੱਥ ਮਿਲਾਉਣਾ ਅਤੇ ਜੋਸ਼ ਨਾਲ ਸੱਜ ਧੱਜ ਕੇ ਧੁਨਾਂ ਦੀ ਆਵਾਜ਼ ਦਾ ਆਉਣਾ ਮਨ ਮੋਹ ਲੈਣ ਵਾਲਾ ਦ੍ਰਿਸ਼ ਹੁੰਦਾ ਹੈ । ਵਾਹਗਾ ਭਾਰਤ ਪਾਕਿਸਤਾਨ ਬਾਰਡਰ ਤੇ ਸੈਨਾ ਦੀ ਸੀਮਾ ਚੌਕੀ ਹੈ ਜਿਹੜੀ ਕਿ ਅੰਮ੍ਰਿਤਸਰ ਅਤੇ ਲਾਹੌਰ ਦੇ ਵਿਚਕਾਰ ਹੈ। ਸਾਂਝ ਦੇ ਨਾਲ ਅੱਗੇ ਪਿੱਛੇ ਹੋਣਾ ਰੋਜ਼ ਦਾ ਰਿਵਾਜ ਹੈ ।ਦੋਵਾਂ ਮੁਲਕਾਂ ਦੇ ਸੈਨਾਨੀ ਨਿਪੁੰਨਤਾ ਨਾਲ ਸਾਰੀ ਰੀਤ ਨੂੰ ਨਿਭਾਉਂਦੇ ਹਨ ਅਤੇ ਆਪਣੇ ਝੰਡੇ ਨੂੰ ਉੱਚਾ ਵ ਦਿਖਾਉਦੇ ਹਨ।
ਫ਼ੋਟੋ ਗੈਲਰੀ
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
ਵਾਹਗਾ ਬਾਰਡਰ ਅਤੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਦੀ ਦੂਰੀ 36 ਕਿਲੋਮੀਟਰ ਹੈ।
ਰੇਲਗੱਡੀ ਰਾਹੀਂ
ਅਟਾਰੀ ਰੇਲਵੇ ਸਟੇਸ਼ਨ ਤੋ ਵਾਹਗਾ ਬਾਰਡਰ ਦੀ ਦੂਰੀ 6 ਕਿਲੋਮੀਟਰ ਹੈ।
ਸੜਕ ਰਾਹੀਂ
ਬੱਸ ਸਟੈਂਡ ਅਮ੍ਰਿਤਸਰ ਤੋ ਵਾਘਾ ਬਾਰਡਰ ਦੀ ਦੂਰੀ 32 ਕਿਲੋਮੀਟਰ ਹੈ।