ਈ-ਸੇਵਾ
ਪੰਜਾਬ ਰਾਜ ਵਿੱਚ ਸੇਵਾ ਕੇਂਦਰਾਂ ਦੀ ਸਥਾਪਨਾ ਅਗਸਤ 2016 ਵਿੱਚ ਸੇਵਾ ਪ੍ਰਦਾਨ ਨੂੰ ਸੁਚਾਰੂ ਬਣਾਉਣ ਅਤੇ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਬਿਹਤਰ ਬਣਾਉਣ ਦੇ ਮੁੱਖ ਉਦੇਸ਼ ਨਾਲ ਕੀਤੀ ਗਈ ਸੀ। ਪੰਜਾਬ ਰਾਜ ਈ-ਗਵਰਨੈਂਸ ਸੋਸਾਇਟੀ (PSeGS) ਦੁਆਰਾ ਲਾਗੂ ਕੀਤਾ ਗਿਆ ਸੀ, ਜੋ ਕਿ ਸੁਚੱਜਾ ਪਸ਼ਾਸਨ ਅਤੇ ਸੂਚਨਾ ਤਕਨੀਕ ਡਾਇਰੈਕਟੋਰੇਟ (DGG&IT) ਵਿਭਾਗ ਦੇ ਅਧੀਨ ਪੰਜਾਬ ਸਰਕਾਰ ਲਈ ਕਾਰਜਕਾਰੀ ਏਜੰਸੀ ਵਜੋਂ ਕੰਮ ਕਰਦੀ ਹੈ।
ਉਦੇਸ਼ ਅਤੇ ਫੋਕਸ ਖੇਤਰ:
ਸਰਵਿਸ ਡਿਲੀਵਰੀ ਚੈਨਲਾਂ ਦਾ ਏਕੀਕਰਣ: ਮੌਜੂਦਾ ਸੈੱਟਅੱਪ ,ਜਿੱਥੇ ਵਿਭਾਗ ਸੁਤੰਤਰ ਤੌਰ ‘ਤੇ ਕੰਮ ਕਰਦੇ ਹਨ, ਨੂੰ ਖਤਮ ਕਰਨ ਅਤੇ ਸਰਵਿਸ ਪ੍ਰਦਾਨ ਕਰਨ ਲਈ ਇੱਕ ਏਕੀਕ੍ਰਿਤ ਪਹੁੰਚ ਨੂੰ ਉਤਸ਼ਾਹਿਤ ਕਰਦੇ ਹਨ ।
ਕਾਰਜਬਲ ਅਤੇ ਸਰੋਤਾਂ ਨੂੰ ਅਨੁਕੂਲ ਬਣਾਉਣਾ:ਸਰਵਿਸ ਪ੍ਰਦਾਨ ਕਰਨ ਦੀ ਵਿਧੀ ਦੀ ਪ੍ਰਭਾਵਸ਼ੀਲਤਾ ਨੂੰ ਵਧਾਉਣ ਲਈ ਉਪਲਬਧ ਕਰਮਚਾਰੀਆਂ ਅਤੇ ਸਰੋਤਾਂ ਦੀ ਕੁਸ਼ਲ ਵਰਤੋਂ।
ਲਾਗਤ-ਪ੍ਰਭਾਵੀ ਸੇਵਾ ਡਿਲੀਵਰੀ : ਸਾਧਨਾਂ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਣ ਲਈ, ਅਜਿਹੀਆਂ ਪ੍ਰਣਾਲੀਆਂ ਨੂੰ ਲਾਗੂ ਕਰਨਾ ਜੋ ਕਿ ਕੁਸ਼ਲ ਅਤੇ ਲਾਗਤ-ਪ੍ਰਭਾਵਸ਼ਾਲੀ ਹਨ।
ਵਿਭਾਗੀ ਫੋਕਸ:ਸਰਵਿਸ ਪ੍ਰਦਾਨ ਕਰਨ ਦੇ ਤਰੀਕਿਆਂ ਦਾ ਕੇਂਦਰੀਕਰਨ ਕਰਕੇ, ਸਰਕਾਰੀ ਵਿਭਾਗਾਂ ਨੂੰ ਉਨ੍ਹਾਂ ਦੇ ਮੁੱਖ ਕਰਤੱਵਾਂ ਅਤੇ ਜ਼ਿੰਮੇਵਾਰੀਆਂ ‘ਤੇ ਧਿਆਨ ਕੇਂਦਰਿਤ ਕਰਨ ਦੀ ਇਜਾਜ਼ਤ ਦੇਣਾ।
ਸਰਵਿਸ ਡਿਲੀਵਰੀ ਵਿੱਚ ਇਕਸਾਰਤਾ: ਪੂਰੇ ਰਾਜ ਵਿੱਚ ਸਰਵਿਸ ਪ੍ਰਦਾਨ ਕਰਨ ਦੀ ਪ੍ਰਕਿਰਿਆ ਵਿੱਚ ਇਕਸਾਰਤਾ ਨੂੰ ਯਕੀਨੀ ਬਣਾਉਣਾ।
ਸਮੇਂ ਸਿਰ ਸੇਵਾ ਪ੍ਰਦਾਨ ਕਰਨਾ:ਸਰਵਿਸ ਦੀ ਸਮੇਂ ਸਿਰ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਟ੍ਰਾਂਸਪੇਰੇੰਸੀ ਅਤੇ ਅਕਾਊਟੀਬਿਲਟੀ ਇਨ ਡਿਲਿਵਰੀ ਓਫ ਪਬਲਿਕ ਸਰਵਿਸ ਐਕਟ 2018 ਦੀ ਪਾਲਣਾ ਕਰਨਾ।
ਨਾਗਰਿਕ ਆਰਾਮ ਅਤੇ ਸਹੂਲਤਾਂ:ਸੇਵਾ ਕੇਂਦਰਾਂ ਤੋਂ ਸਰਵਿਸ ਪ੍ਰਾਪਤ ਕਰਨ ਵਾਲੇ ਨਾਗਰਿਕਾਂ ਲਈ ਇੱਕ ਆਰਾਮਦਾਇਕ ਅਤੇ ਸੁਵਿਧਾਜਨਕ ਮਾਹੌਲ ਪ੍ਰਦਾਨ ਕਰਨਾ।
ਈ-ਸੇਵਾ ਵੈੱਬ ਪੋਰਟਲ:ਸੇਵਾ ਕੇਂਦਰਾਂ ਰਾਹੀਂ ਨਿਰਵਿਘਨ ਸਰਵਿਸ ਪ੍ਰਦਾਨ ਕਰਨ ਲਈ “ਈ-ਸੇਵਾ” ਵੈੱਬ ਪੋਰਟਲ ਦੀ ਵਰਤੋਂ ਕਰਨਾ।
ਵਿਜ਼ਿਟ: https://esewa.punjab.gov.in/login