ਅੰਮ੍ਰਿਤਸਰ – ਪੰਜਾਬ ਦਾ ਸੱਭਿਆਚਾਰਕ ਕੇਂਦਰ
ਅੰਮ੍ਰਿਤਸਰ ਅਨੋਖੇ ਸੱਭਿਆਚਾਰ ਅਤੇ ਅਸੰਪਰਦਾਇਕ ਵਿਰਾਸਤ ਦਾ ਜਿਉਂਦਾ ਜਾਗਦਾ ਨਮੂਨਾ ਹੈ। ਇਸ ਦਾ ਭੂਤਕਾਲ ਆਣ ਬਾਣ ਤੇ ਸ਼ਾਨ ਵਾਲਾ, ਵਰਤਮਾਨ ਪ੍ਰਸਿੱਧੀ ਨਾਲ ਭਰਪੂਰ ਅਤੇ ਵਾਅਦਿਆਂ ਨਾਲ ਭਰਿਆ ਭਵਿੱਖ ਹੈ। ਮਾਝੇ ਦੇ ਇਸ ਮਹੱਤਵਪੂਰਨ ਸ਼ਹਿਰ ਨੂੰ ਕੁਝ ਸਮਾਂ ਪਹਿਲਾਂ ਹੀ ਪੰਜਾਬ ਦੀ ਮੁਕੁਟਮਨੀ ਦਾ ਨਾਮ ਦਿੱਤਾ ਗਿਆ ਹੈ। ਆਪਣੀ ਰਾਸ਼ਟਰੀ ਅਤੇ ਅਧਿਆਤਮਿਕ ਵਿਰਾਸਤ ਕਰਕੇ ਇਸਨੂੰ ਸਿਫਤੀ ਦਾ ਘਰ ਕਿਹਾ ਜਾਂਦਾ ਹੈ। ਪ੍ਰਾਰਥਨਾ ਕਰਦੇ ਹੋਏ ਹਰ ਸਿੱਖ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ ਆਪਣਾ ਮੁਕੱਦਰ ਸਮਝਦਾ ਹੈ। ਅੰਮ੍ਰਿਤਸਰ ਨੂੰ ਆਉਣਾ ਆਪਣੇ ਸਾਰੇ ਪਾਪਾਂ ਤੋਂ ਮੁਕਤੀ ਮੰਨਿਆ ਜਾਂਦਾ ਹੈ।
ਇਸ ਸ਼ਹਿਰ ਨੇ ਅਹਿਮਦ ਸ਼ਾਹ ਅਬਦਾਲੀ ਵੱਲੋਂ ਕੀਤੇ ਗਏ ਅੱਤਿਆਚਾਰ ਵੀ ਸਹੇ ਹਨ ਅਤੇ ਨਾਲ ਹੀ ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਸਾਹਮਣਾ ਵੀ ਕੀਤਾ ਹੈ। ਕੂਕਾ ਅਤੇ ਅਕਾਲੀ ਗਤੀਵਿਧੀਆਂ ਦਾ ਮੱਧ ਕੇਂਦਰ ਹੋਣ ਕਰਕੇ ਅੰਮ੍ਰਿਤਸਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਮਨਪਸੰਦ ਸਥਾਨ ਰਿਹਾ। ਭਾਰਤੀ ਆਜ਼ਾਦੀ ਦਾ ਬਿਗੁਲ ਵੀ ਅੰਮ੍ਰਿਤਸਰ ਤੋਂ ਉੱਚੀ ਅਤੇ ਸਾਫ ਆਵਾਜ਼ ਵਿੱਚ ਵਜਾਇਆ ਗਿਆ।
ਅੰਮ੍ਰਿਤਸਰ ਬਹੁਤ ਸਾਰੇ ਪਹਿਲੂਆਂ ਤੋਂ ਹੀਰਾ ਹੈ। ਅੰਮ੍ਰਿਤਸਰ ਦੀ ਸਿਫ਼ਤ ਸਿਰਫ਼ ਆਪਣੇ ਗੁਰਦੁਆਰੇ, ਮੰਦਿਰਾਂ, ਮਸਜਿਦਾਂ ਜਾਂ ਚਰਚਾ ਕਰਕੇ ਹੀ ਨਹੀਂ ਹੈ ਬਲਕਿ ਇੱਥੋਂ ਸਿਨੇਮਾ ਗੈਲਰੀਆਂ, ਕਿਲੇ, ਮੇਲਿਆਂ, ਅਜਾਇਬਘਰਾਂ, ਪਾਰਕਾਂ, ਤਿਉਹਾਰਾਂ, ਕਲੱਬਾਂ ਅਤੇ ਰਸਮੀ ਬਾਜ਼ਾਰਾਂ ਕਰਕੇ ਵੀ ਹੈ।
ਸਭ ਤੋਂ ਖਾਸ ਪਹਿਲੂ ਇੱਥੋਂ ਦੇ ਲੋਕ ਹਨ ਜੋ ਕਿ ਬਹੁਤ ਦੋਸਤਾਨਾ, ਪ੍ਰਮਾਤਮਾ ਤੋਂ ਡਰਨ ਵਾਲੇ, ਪ੍ਰਹੁਣਾਚਾਰੀ, ਮਿਹਨਤੀ ਹਨ ਅਤੇ ਰਹਿਣ ਸਹਿਣ ਆਪਣੇ ਗੁਰੂਆਂ ਦੇ ਮੁਤਾਬਕ ਹੈ। ਉਹ ਚੰਗਾ ਖਾਣ ਪਾਣ ਦੇ ਬਹੁਤ ਸ਼ੌਕੀਨ ਹਨ।
ਅੰਮ੍ਰਿਤਸਰ ਮਾਝੇ ਦੀ ਧੜਕਣ ਹੈ ਜਿਹੜਾ ਉੱਤਮ ਭਾਸ਼ਾ ਦਾ ਪੰਜਾਬੀ ਸਾਹਿਤ ਮੁਹੱਈਆ ਕਰਵਾਉਂਦਾ ਹੈ। ਬਹੁਤ ਨਾਮੀ ਕਵੀ ਲੇਖਕ ਅੰਮ੍ਰਿਤਸਰ ਦੀ ਦੇਣ ਹਨ। ਇਹ ਸਦੀ ਤੋਂ ਵੀ ਵੱਧ ਸਮੇਂ ਤੱਕ ਉਦਯੋਗ ਲਈ ਮਸ਼ਹੂਰ ਰਿਹਾ ਹੈ ਸ਼ਹਿਰ ਨੂੰ ਦੂਜੇ ਸਭ ਤੋਂ ਵੱਡੇ ਦੁੱਧ ਪਲਾਂਟ ਹੋਣ ਦਾ ਮਾਣ ਵੀ ਪ੍ਰਾਪਤ ਹੈ।
ਅੰਮ੍ਰਿਤਸਰ ਸਿਰਫ ਭੰਗੜਾ ਗਿੱਧਾ ਜਾਂ ਸਰ੍ਹੋਂ ਦੇ ਸਾਗ ਲਈ ਹੀ ਪ੍ਰਸਿੱਧ ਨਹੀਂ ਹੈ ਬਲਕਿ ਇਹ ਆਪਣੇ ਆਪ ਵਿੱਚ ਇੱਕ ਜ਼ਿੰਦਗੀ ਜਿਉਣ ਦਾ ਵਸਦਾ ਰਸਦਾ ਤਰੀਕਾ ਅਤੇ ਸ਼ੈਲੀ ਹੈ। ਪੱਛਮ ਅਤੇ ਆਧੁਨਿਕਤਾ ਦਾ ਬੋਲਬਾਲਾ ਹੋਣ ਦੇ ਬਾਵਜੂਦ ਵੀ ਅੰਮ੍ਰਿਤਸਰ ਦੀ ਆਪਣੀ ਸੱਭਿਆਚਾਰਕ ਪਹਿਚਾਣ ਹੈ। ਅੰਮ੍ਰਿਤਸਰ ਪਾਕਿਸਤਾਨ ਨੂੰ ਜਾਣ ਕਰਕੇ ਇੱਕੋ ਇੱਕ ਰਸਤਾ ਹੋਣ ਕਰਕੇ ਇੱਕ ਪਸੰਦੀ ਦਾ ਕੂਟਨੀਤੀ ਨੂੰ ਮਿਲਣ ਦੀ ਥਾਂ ਹੈ।